ਚੰਡੀਗੜ੍ਹ: ਪੰਜਾਬੀ ਗੀਤਾਂ 'ਚ ਵੱਧ ਰਹੇ ਬੰਦੂਕਾਂ, ਅਸਲੇ ਤੇ ਇਸ ਤਰ੍ਹਾਂ ਦੇ ਮਾਹੌਲ ਨੂੰ ਵਧਾਵਾ ਦੇਣ ਲਈ ਗਾਇਕ ਬਰਾੜ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜ਼ਿਕਰ-ਏ-ਖ਼ਾਸ ਹੈ ਕਿ ਇਸ ਗ੍ਰਿਫ਼ਤਾਰੀ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦਾ ਪਾਲਣ ਕੀਤਾ ਗਿਆ ਹੈ। ਇਸ ਬਾਰੇ ਵਕੀਲ ਤੇ ਰਿਟਾਇਰਡ ਡੀਜੀਪੀ ਨੇ ਆਪਣੇ ਵਿਚਾਰ ਈਟੀਵੀ ਭਾਰਤ ਨਾਲ ਸਾਂਝੇ ਕੀਤੇ ਹਨ।
ਕੀ ਅਸਲ 'ਚ ਅਸਲੇ ਬੰਦੂਕਾਂ 'ਤੇ ਸ਼ਰਾਬ ਦੇ ਗਾਨੇ ਲੋਕਾਂ ਦੀ ਮੰਗ? ਪੰਜਾਬ ਪੁਲਿਸ ਦਾ ਕਦਮ ਸ਼ਲਾਘਾਯੋਗ
ਇਸ ਬਾਰੇ ਗੱਲ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਇਹ ਕਦਮ ਸ਼ਲਾਘਾਯੋਗ ਹੈ ਕਿ ਉਨ੍ਹਾਂ ਨੇ ਹਾਈ ਕੋਰਟ ਦੇ ਨਿਯਮਾਂ ਦੀ ਪਾਲਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਕੋਈ ਗਾਣੇ ਨਾ ਬਨਣ ਦੇਣ ਜਿਸ 'ਚ ਸ਼ਰਾਬ, ਅਸਲੇ, ਬੰਦੂਕਾਂ ਦੇ ਸਭਿਆਚਾਰ ਨੂੰ ਤੂਲ ਮਿਲੇ।
ਕੀ ਅਸਲ 'ਚ ਅਸਲੇ ਬੰਦੂਕਾਂ 'ਤੇ ਸ਼ਰਾਬ ਦੇ ਗਾਨੇ ਲੋਕਾਂ ਦੀ ਮੰਗ? ਪੰਜਾਬ 'ਚ ਹੋਇਆ ਗੈਂਗਸਟਰ ਸਭਿਆਚਾਰ ਦਾ ਵਾਧਾ
ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਗਾਣਿਆਂ ਦੇ ਪ੍ਰਤੀ ਢਿੱਲ ਦੇਣ ਨਾਲ ਪੰਜਾਬ 'ਚ ਗੈਂਗਸਟਰ ਸਭਿਆਚਾਰ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਇਸ ਨੂੰ ਆਪਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਇਨ੍ਹਾਂ ਨੂੰ ਆਦਰਸ਼ ਮੰਨਦੇ ਹਨ ਤੇ ਜਦੋਂ ਅਜਿਹੇ ਗਾਣੇ ਗਾਏ ਜਾਂਦੇ ਹਨ ਤਾਂ ਉਹ ਸਾਡੇ ਸਭਿਆਚਾਰ 'ਤੇ ਵੱਡੀ ਸੱਟ ਹੈ।
ਸਰਕਾਰ ਨੇ ਦਿੱਤੀ ਇੱਕ ਉਦਾਹਰਣ
- ਵਕੀਲ ਦਾ ਕਹਿਣਾ ਹੈ ਕਿ ਇਸ ਗ੍ਰਿਫਤਾਰੀ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਇਹ ਸੰਦੇਸ਼ ਹਰ ਗਾਣੇ ਲਿੱਖਣ ਵਾਲੇ ਤੇ ਗਾਉਣ ਵਾਲੇ ਕੋਲ ਜਾਣਾ ਚਾਹੀਦਾ ਹੈ ਕਿ ਇਸ ਦੇ ਨਤੀਜੇ ਬੂਰੇ ਹਨ।
- ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਇਨ੍ਹਾਂ ਗਾਣਿਆਂ ਨੂੰ ਜ਼ਿਆਦਾ ਵਾਧਾ ਨਾ ਦੇਣ।
- ਉਨ੍ਹਾਂ ਨੇ ਕਿਹਾ ਜਿਨ੍ਹਾਂ ਨੇ ਗ੍ਰਿਫਤਾਰ ਕੀਤਾ ਹੈ, ਸਾਨੂੰ ਉਨ੍ਹਾਂ ਨੂੰ ਸਲਾਮ ਕਰਨਾ ਚਾਹੀਦਾ ਹੈ।
ਕੀ ਇਹ ਅਸਲ 'ਚ ਲੋਕਾਂ ਦੀ ਮੰਗ ਹੈ?
- ਰਿਟਾਇਰਡ ਡੀਜੀਪੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕੇਸ ਆਉਂਦੇ ਰਹਿੰਦੇ ਹਨ ਤੇ ਜਦੋਂ ਕਟਗਹਿਰੇ 'ਚ ਗਾਣੇ ਲਿੱਖਣ ਤੇ ਗਾਉਣ ਵਾਲੇ ਨੂੰ ਖੜ੍ਹਾ ਕੀਤਾ ਜਾਂਦਾ ਹੈ ਤਾਂ ਉਹ ਇਹ ਕਹਿ ਦਿੰਦੇ ਹਨ ਕਿ ਲੋਕਾਂ ਦੀ ਮੰਗ ਹੈ।
- ਉਨ੍ਹਾਂ ਨੇ ਕਿਹਾ ਕਿ ਇਹ ਗਾਇਕਾਂ ਦਾ ਫੈਸਲਾ ਹੋਣਾ ਚਾਹੀਦਾ ਹੈ ਕਿ ਉਹ ਕੀ ਗਾਉਣਗੇ ਤੇ ਕੀ ਪੇਸ਼ਕਾਰੀ ਕਰਨਗੇ। ਉਨ੍ਹਾਂ ਨੂੰ ਬਣਾਉਣ ਜਾਂ ਲਿੱਖਣ ਤੋਂ ਪਹਿਲਾਂ ਉਸ ਦੇ ਸਮਾਜ 'ਤੇ ਪੈ ਰਹੇ ਪ੍ਰਭਾਵਾਂ ਬਾਰੇ ਵੀ ਸੋਚਣਾ ਪਵੇਗਾ।
- ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਉਨ੍ਹਾਂ ਨੇ ਕਿਹਾ ਕਿ ਕਈ ਗਾਇਕਾਂ ਕੋਲ ਹਥਿਆਰ ਵੀ ਹਨ ਪਰ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਇਹ ਸਾਰੇ ਮਾਮਲੇ ਕੋਰਟ 'ਚ ਜਾਣੇ ਚਾਹੀਦੇ ਹਨ।
ਪੁਲਿਸ ਹੀ ਦਿੰਦੀ ਇਨ੍ਹਾਂ ਗਾਇਕਾਂ ਨੂੰ ਸੁਰਖਿੱਆ
ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੁਲਿਸ ਹੀ ਇਨ੍ਹਾਂ ਗਾਇਕਾਂ ਨੂੰ ਸੁੱਰਖਿਆਂ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗਾਇਕ ਵੱਡੀ ਗੱਡੀਆਂ 'ਚ ਆਉਂਦੇ ਹਨ ਤੇ ਇਨ੍ਹਾਂ ਨੂੰ ਪੰਜਾਬ ਪੁਲਿਸ ਦੀ ਸੁੱਰਖਿਆ ਵੀ ਮਿਲ ਜਾਂਦੀ ਹੈ।