ਚੰਡੀਗੜ੍ਹ: ਬਰਗਾੜੀ ਗੋਲੀਕਾਂਡ ਮਾਮਲੇ ਵਿੱਚ ਦੋਸ਼ੀ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਚਰਨਜੀਤ ਸ਼ਰਮਾ ਨੂੰ 2 ਜੁਲਾਈ ਤੱਕ ਅੰਤਰਿਮ ਜ਼ਮਾਨਤ ਮਿਲੀ ਹੈ।
ਬਰਗਾੜੀ ਗੋਲੀਕਾਂਡ ਮਾਮਲੇ 'ਚ ਚਰਨਜੀਤ ਸ਼ਰਮਾ ਨੂੰ ਮਿਲੀ ਅੰਤਰਿਮ ਜ਼ਮਾਨਤ
ਬਰਗਾੜੀ ਗੋਲੀਕਾਂਡ ਮਾਮਲੇ 'ਚ ਦੋਸ਼ੀ ਸਾਬਕਾ ਐੱਸ ਐੱਸ ਪੀ ਚਰਨਜੀਤ ਸ਼ਰਮਾ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਹੈ।
ਫ਼ਾਇਲ ਫ਼ੋਟੋ
ਦੱਸ ਦਈਏ, ਚਰਨਜੀਤ ਸ਼ਰਮਾ ਨੇ ਦਿਲ ਦੀ ਬਿਮਾਰੀ ਹੋਣ ਕਰਕੇ ਸਟੰਟ ਪਵਾਉਣਾ ਹੈ। ਇਸ ਕਰਕੇ ਉਨ੍ਹਾਂ ਨੇ ਕੋਰਟ ਤੋਂ ਰਾਹਤ ਮੰਗੀ ਸੀ।
ਬਰਗਾੜੀ ਮਾਮਲੇ ਵਿੱਚ ਦੋਸ਼ੀ ਬਾਕੀ ਪੁਲਿਸ ਮੁਲਾਜ਼ਮ ਬਿਕਰਮਜੀਤ ਸਿੰਘ, ਅਮਰਜੀਤ ਸਿੰਘ ਤੇ ਪਰਦੀਪ ਨੂੰ 2 ਜੁਲਾਈ ਤੱਕ ਅੰਤਰਿਮ ਜ਼ਮਾਨਤ ਮਿਲ ਗਈ ਹੈ। ਇਨ੍ਹਾਂ ਤਿੰਨਾਂ ਨੂੰ ਪਹਿਲਾਂ ਹੀ ਅੰਤਰਿਮ ਜ਼ਮਾਨਤ ਮਿਲੀ ਹੋਈ ਹੈ।