ਚੰਡੀਗੜ੍ਹ: ਸਾਬਕਾ ਡਿਪਟੀ ਸਪੀਕਰ ਤੇ ਵਿਧਾਇਕ ਬੀਰਦਵਿੰਦਰ ਸਿੰਘ ਨੇ ਮੁਹਾਲੀ 'ਚ ਪ੍ਰੈਸ ਵਾਰਤਾ ਕੀਤੀ। ਇਸ ਵਾਰਤਾ ਦੌਰਾਨ ਉਨ੍ਹਾਂ ਨੇ ਕਰੋੜਾਂ ਦੀ ਜ਼ਮੀਨ ਨੂੰ ਕੋਡੀਆਂ ਦੇ ਭਾਅ ਬੇਚਣ ਦਾ ਸੰਘੀਨ ਇਲਜ਼ਾਮ ਇੰਡਸਟਰੀ ਮੰਤਰੀ ਸ਼ਾਮ ਸੁੰਦਰ ਅਰੋੜਾ ਸਣੇ ਅਧਿਕਾਰੀਆਂ 'ਤੇ ਲਗਾਏ ਹਨ।
ਇੰਡਸਟਰੀ ਵਿਭਾਗ ਨੇ 450 ਕਰੋੜ ਦੀ ਜ਼ਮੀਨ 92 ਕਰੋੜ ਵਿੱਚ ਵੇਚੀ: ਬੀਰਦਵਿੰਦਰ ਸਿੰਘ ਐਨਜੀਟੀ ਦੇ ਨਿਰਦੇਸ਼ਾਂ ਦੀ ਉਡਾਈਆਂ ਧੱਜੀਆਂ
ਉਨ੍ਹਾਂ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ 31 ਏਕੜ ਦੀ 450 ਕਰੋੜ ਦੀ ਜ਼ਮੀਨ ਸਿਰਫ਼ 95 ਕਰੋੜ 'ਚ ਵੇਚੀ ਗਈ ਤੇ ਖਰੀਦਣ ਵਾਲੀ ਕੰਪਨੀ ਨੇ ਐਨਜੀਟੀ ਦੇ ਆਦੇਸ਼ਾਂ ਦੀ ਧੱਜੀਆਂ ਉੱਡਾ ਦਿੱਤੀ ਹੈ।ਜ਼ਮੀਨ ਦੇ ਹਿੱਸੇ ਹਸਪਤਾਲ ਤੇ ਕਾਲੇਜ ਬਣਾਉਣ ਲਈ ਵੇਚਣੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ 15 ਦਿਨਾਂ ਦੇ ਅੰਦਰ ਕੋਈ ਕਾਰਵਾਈ ਨਹੀਂ ਕਰਦੇ ਤੇ ਉਹ ਇਹ ਮਾਮਲੇ ਨੂੰ ਕੋਰਟ ਤੇ ਸੀਬੀਆਈ ਤੱਕ ਲੈ ਕੇ ਜਾਣਗੇ।
ਪੰਜਾਬ ਨੂੰ ਨਹੀਂ ਮਿਲੇ ਅਜੇ ਤੱਕ ਬਣਦੇ ਪੈਸੇ
ਸਿੰਘ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ 92 ਕਰੋੜ ਦੀ ਖਰੀਦੀ ਗਈ ਕੰਪਨੀ ਨੇ 45 ਕਰੋੜ ਹੀ ਜਮ੍ਹਾ ਕਰਵਾਏ ਗਏ ਜਦਕਿ ਪੰਜਾਬ ਦੇ ਬਣਦੇ 45 ਕਰੋੜ ਅੱਜੇ ਤੱਕ ਨਹੀਂ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ਼ ਪਤਾ ਲੱਗੀ ਹੈ ਕਿ ਉਨ੍ਹਾਂ ਨੇ ਮੀਟਿੰਗ ਬੁਲਾਈ ਤੇ ਬਣਦੇ 60 ਕਰੋੜ ਰੁਪਏ ਡੈਫਰਡ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਇੱਕ ਵੱਡਾ ਘੁਟਾਲਾ
ਉਨ੍ਹਾਂ ਨੇ ਕਿਹਾ ਕਿ ਇਹ ਕੰਪਨੀ 45 ਕਰੋੜ ਰੁਪਏ ਦੇ ਕੇ 350-400 ਕਰੋੜ ਦਾ ਮੁਨਾਫ਼ਾ ਕਮਾ ਚੁੱਕੀ ਹੈ ਤੇ ਪੰਜਾਬ ਨੂੰ ਇਸ 'ਚੋਂ ਅੱਜੇ ਇੱਕ ਕੋਡੀ ਨਹੀਂ ਮਿਲੀ ਹੈ। ਉਨ੍ਹਾਂ ਨੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਇਜਾਜ਼ਤ ਕਿਉਂ ਦਿੱਤੀ ਗਈ ਹੈ? ਉਨ੍ਹਾਂ ਨੇ ਕਿਹਾ ਕਿ ਇਸਦੇ ਪਿੱਛੇ ਕਿੰਨੀ ਵੱਡੀ ਰਿਸ਼ਵਤ ਦਿੱਤੀ ਗਈ ਹੈ? ਕੌਣ ਕੌਣ ਸ਼ਾਮਿਲ ਹੈ? ਇਸਦਾ ਖੁਲਾਸਾ ਹੋਣਾ ਚਾਹੀਦਾ ਹੈ।