ਪੰਜਾਬ

punjab

ETV Bharat / city

ਮੋਨਿਕਾ ਨੂੰ ਕਹਾਂਗੇ ਹੌਂਸਲਾ ਨਾ ਛੱਡੇ, ਹਾਰ ਜਿੱਤ ਲੱਗੀ ਰਹਿੰਦੀ ਹੈ: ਮੋਨਿਕਾ ਦੇ ਪਿਤਾ - ਕਾਂਸੀ ਦੇ ਤਗਮੇਂ ਦੀ ਉਮੀਦ

ਚੰਡੀਗੜ੍ਹ ਵਿਚ ਈਟੀਵੀ ਭਾਰਤ ਦੀ ਟੀਮ ਨੇ ਭਾਰਤੀ ਮਹਿਲਾ ਹਾਕੀ ਟੀਮ (Indian Women's Hockey Team)ਦੀ ਖਿਡਾਰਨ ਮੋਨਿਕਾ ਮਲਿਕ ਦੇ ਪਿਤਾ ਤਕਦੀਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਹੈ।ਮੋਨਿਕਾ ਦੇ ਪਿਤਾ ਤਕਦੀਰ ਸਿੰਘ ਨੇ ਕੀ ਕਿਹਾ ਜਾਣੋ ਰਿਪੋਰਟ ਵਿਚ।

'ਭਾਰਤੀ ਹਾਕੀ ਮਹਿਲਾ ਟੀਮ ਤੋਂ ਕਾਂਸੀ ਦੇ ਤਗਮੇਂ ਦੀ ਉਮੀਦ'
'ਭਾਰਤੀ ਹਾਕੀ ਮਹਿਲਾ ਟੀਮ ਤੋਂ ਕਾਂਸੀ ਦੇ ਤਗਮੇਂ ਦੀ ਉਮੀਦ'

By

Published : Aug 5, 2021, 8:53 AM IST

ਚੰਡੀਗੜ੍ਹ:ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਤੋਂ 2-1 ਨਾਲ ਹਾਰ ਗਈ ਹੈ।ਭਾਰਤੀ ਮਹਿਲਾ ਹਾਕੀ ਟੀਮ (Indian Women's Hockey Team) ਸੈਮੀਫਾਈਨਲ ਵਿਚੋਂ ਬਾਹਰ ਹੋ ਗਈ ਹੈ।ਬਰਾਉਨ ਮੈਡਲ ਦੇ ਲਈ ਟੀਮ 6 ਅਗਸਤ ਨੂੰ ਖਿਡੇਗੀ।ਹਾਲਾਂਕਿ ਇਸ ਦੌਰਾਨ ਉਨ੍ਹਾਂ ਦੇ ਪਿਤਾ ਤਕਦੀਰ ਸਿੰਘ ਦਾ ਕਹਿਣਾ ਹੈ ਕਿ ਜਿੱਤ ਹਾਰ ਤਾਂ ਚੱਲਦੀ ਰਹਿੰਦੀ ਹੈ ਅਤੇ ਖੇਡ ਵਿਚ ਸਿਰਫ ਮਿਹਨਤ ਅਹਿਮ ਅਤੇ ਉਹ ਪੂਰੀ ਟੀਮ ਨੇ ਕੀਤੀ ਹੈ।

'ਭਾਰਤੀ ਹਾਕੀ ਮਹਿਲਾ ਟੀਮ ਤੋਂ ਕਾਂਸੀ ਦੇ ਤਗਮੇਂ ਦੀ ਉਮੀਦ'

ਮੋਨਿਕ ਮਲਿਕ ਦੇ ਪਿਤਾ ਤਕਦੀਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਵੀ ਬੇਟੀ ਨਾਲ ਗੱਲ ਹੁੰਦੀ ਹੈ ਕਿ ਆਪਣੀ ਖੇਡ ਉਤੇ ਧਿਆਨ ਦਿਉ।ਹਮੇਸ਼ਾ ਮਿਹਨਤ ਕਰਦੇ ਰਹੋ।ਉਨ੍ਹਾਂ ਕਿਹਾ ਕਿ ਖਿਡਾਰੀ ਟੋਕਿਓ ਉਲੰਪਿਕ (Tokyo Olympics)ਵਿਚ ਆਉਂਦੇ ਹਨ ਪਰ ਜਰੂਰੀ ਨਹੀ ਹੈ ਕਿ ਸਾਰੇ ਜਿੱਤਣ।ਉਨ੍ਹਾਂ ਨੇ ਕਿਹਾ ਉਮੀਦ ਹੈ ਕਿ ਕਾਂਸੀ ਦਾ ਮੈਡਲ ਜਿੱਤਣਗੇ।

ਤੁਹਾਨੂੰ ਦੱਸਦੇਈਏ ਕਿ ਤਕਦੀਰ ਸਿੰਘ ਚੰਡੀਗੜ੍ਹ ਪੁਲਿਸ ਵਿਚ ਮੁਲਾਜ਼ਮ ਹਨ।ਉਨ੍ਹਾਂ ਨੇ ਆਪਣੀ ਬੇਟੀ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਹੈ ਕਿ ਜਿੱਤ ਹਾਰ ਤਾਂ ਹੁੰਦੀ ਰਹਿੰਦੀ ਹੈ ਪਰ ਆਪਣਾ ਮਨੋਬਲ ਨੂੰ ਮਜ਼ਬੂਤ ਰੱਖਣਾ।ਮੋਨਿਕ ਦੇ ਪਿਤਾ ਦਾ ਕਹਿਣਾ ਹੈ ਕਿ ਮੈਨੂੰ ਪੂਰੀ ਉਮੀਦ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਕਾਂਸੀ ਮੈਡਲ ਜਿੱਤ ਕੇ ਜਰੂਰ ਆਵੇਗੀ।

ਇਹ ਵੀ ਪੜੋ:IND vs ENG 1st Test: ਇੰਗਲੈਂਡ ਦੀ ਪਹਿਲੀ ਪਾਰੀ 183 ਦੌੜਾਂ 'ਤੇ ਸਿਮਟੀ

ABOUT THE AUTHOR

...view details