ਨਵੀਂ ਦਿੱਲੀ: ਭਾਰਤੀ ਬੱਲੇਬਾਜ਼ਾਂ ਨੇ ਪਹਿਲੀ ਪਾਰੀ ਵਿੱਚ ਸ਼ਰਮਨਾਕ ਪ੍ਰਦਰਸ਼ਨ ਕੀਤਾ ਹੈ। ਪੂਰੀ ਟੀਮ 78 ਦੌੜਾਂ 'ਤੇ ਸਿਮਟ ਗਈ। ਸਿਰਾਜ ਆਊਟ ਹੋਣ ਵਾਲੇ ਆਖਰੀ ਬੱਲੇਬਾਜ਼ ਸਨ। ਉਨ੍ਹਾਂ ਨੂੰ ਕ੍ਰੈਗ ਓਵਰਟਰਨ ਨੇ ਸਲਿੱਪ ਵਿੱਚ ਰੂਟ ਦੇ ਹੱਥੋਂ ਕੈਚ ਕਰਵਾਇਆ। ਭਾਰਤ ਲਈ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 19 ਦੌੜਾਂ ਬਣਾਈਆਂ। ਇੰਗਲੈਂਡ ਲਈ ਜੇਮਜ਼ ਐਂਡਰਸਨ ਅਤੇ ਓਵਰਟਨ ਨੇ 3-3 ਅਤੇ ਸੈਮ ਕੁਰਾਨ ਅਤੇ ਓਲੀ ਰੌਬਿਨਸਨ ਨੇ 2-2 ਵਿਕਟਾਂ ਲਈਆਂ।
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਦੇ ਪਹਿਲੇ ਦਿਨ ਭਾਰਤੀ ਬੱਲੇਬਾਜ਼ਾਂ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਦੇ ਸਾਹਮਣੇ ਪੂਰੀ ਤਰ੍ਹਾਂ ਸਮਰਪਣ ਕਰ ਦਿੱਤਾ। ਤੀਜੇ ਟੈਸਟ ਦੀ ਪਹਿਲੀ ਪਾਰੀ 'ਚ ਟੀਮ ਇੰਡੀਆ ਸਿਰਫ 78 ਦੌੜਾਂ 'ਤੇ ਆਲ ਆਊਟ ਹੋ ਗਈ ਸੀ।