ਪੰਜਾਬ

punjab

ETV Bharat / city

Corona Update : 24 ਘੰਟਿਆਂ ਵਿੱਚ 43,733 ਨਵੇਂ ਮਾਮਲੇ ,930 ਮੌਤਾਂ ਹੋਈਆਂ ਦਰਜ਼ - Vaccine

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਬੁੱਧਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਭਾਰਤ 'ਚ 43,733 ਨਵੇਂ ਕੇਸ ਸਾਹਮਣੇ ਆਏ ਹਨ ਅਤੇ 930 ਮੌਤਾਂ ਹੋਈਆਂ।

Corona Update : 24 ਘੰਟਿਆਂ ਵਿੱਚ 43,733 ਨਵੇਂ ਮਾਮਲੇ ,930 ਮੌਤਾਂ ਹੋਈਆਂ ਦਰਜ਼
Corona Update : 24 ਘੰਟਿਆਂ ਵਿੱਚ 43,733 ਨਵੇਂ ਮਾਮਲੇ ,930 ਮੌਤਾਂ ਹੋਈਆਂ ਦਰਜ਼

By

Published : Jul 7, 2021, 11:58 AM IST

ਹੈਦਰਾਬਾਦ: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (Union Ministry of Health and Family Welfare) ਦੁਆਰਾ ਬੁੱਧਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 43,733 ਨਵੇਂ ਕੇਸ ਸਾਹਮਣੇ ਆਏ। ਦੇਸ਼ ਵਿੱਚ ਕੋਵਿਡ-19 ਦੇ ਕੁੱਲ ਅੰਕੜਿਆਂ ਦੀ ਗਿਣਤੀ ਹੁਣ 3,06,63,665 ਹੋ ਗਈ ਹੈ। ਕੋਵਿਡ-19 ਨਾਲ ਹੋਇਆ ਮੌਤਾਂ ਦੀ ਗਿਣਤੀ ਵਧ ਕੇ 4,04,211 ਹੋ ਗਈ। ਦੇਸ਼ ਦੇ ਐਕਟਿਵ ਮਾਮਲੇ 97.18 ਫੀਸਦ ਦੀ ਦਰ ਨਾਲ ਹੋਰ ਘਟ ਕੇ 4,59,920 ਰਹਿ ਗਏ ਹਨ।

ਪਿਛਲੇ 24 ਘੰਟਿਆਂ ਦੌਰਾਨ ਕੁੱਲ 47,240 ਵਿਅਕਤੀਆਂ ਠੀਕ ਹੋਏ ਅਤੇ ਹੁਣ ਤੱਕ ਕੁੱਲ ਠੀਕ 2,97,99,534 ਵਿਅਕਤੀ ਠੀਕ ਹੋਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿਚ ਟੀਕਾਕਰਨ ਮੁਹਿੰਮ ਤਹਿਤ ਹੁਣ ਤਕ ਕੁਲ 36,13,23,548 ਵਿਅਕਤੀਆਂ ਨੂੰ ਟੀਕਾ (Vaccine) ਲਗਾਇਆ ਜਾ ਚੁੱਕਾ ਹੈ। ਮੰਗਲਵਾਰ ਨੂੰ 19,07,216 ਕੋਵਿਡ ਟੈਸਟ (Covid test) ਕਰਵਾਏ ਗਏ। ਦੇਸ਼ ਵਿਚ COVID-19 ਦਾ ਪਤਾ ਲਗਾਉਣ ਲਈ ਹੁਣ ਤਕ ਕੀਤੇ ਗਏ ਕੁਲ ਟੈਸਟਾਂ ਦੀ ਸੰਖਿਆ 42,33,32,097 ਹੈ।

ਇਹ ਵੀ ਪੜ੍ਹੋ :-'ਪੰਜਾਬ ਦੇ ਕਿਸਾਨ ਆਗੂ ਚੋਣ ਲੜ ਕੇ ਬਣਾਉਣ ਸਰਕਾਰ'

ABOUT THE AUTHOR

...view details