ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 60,471 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2,726 ਮੌਤਾਂ ਹੋਈਆਂ ਹਨ। ਇਨ੍ਹਾਂ ਹੀ 24 ਘੰਟਿਆਂ ਵਿੱਚ 1,17,525 ਮਰੀਜ਼ ਸਿਹਤਯਾਬ ਹੋਏ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਹੋਏ ਅੰਕੜਿਆ ਮੁਤਾਬਕ ਹੁਣ ਦੇਸ਼ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2,95,70,881 ਹੋ ਗਈ ਹੈ ਅਤੇ ਕੁੱਲ ਮੌਤਾਂ 3,77,031 ਹੋਈਆਂ ਹਨ। ਇਸ ਦੇ ਨਾਲ ਹੀ ਹੁਣ ਦੇਸ਼ ਵਿੱਚ ਕੁੱਲ ਸਿਹਤਯਾਬ ਮਰੀਜ਼ਾਂ ਦੀ ਗਿਣਤੀ 2,82,80,472 ਹੋ ਗਈ ਹੈ। ਦੇਸ਼ ਵਿੱਚ ਕੁੱਲ ਸਰਗਰਮ ਮਾਮਲੇ 9,13,378 ਹਨ।
CORONA UPDATE LIVE: 24 ਘੰਟਿਆਂ 'ਚ ਭਾਰਤ 'ਚ 60,471 ਨਵੇਂ ਮਾਮਲੇ, 2,726 ਮੌਤਾਂ
India reports 70,421 new COVID-19 cases & 3921 deaths in last 24 hrs, as per Health Ministry.
11:20 June 15
24 ਘੰਟਿਆਂ 'ਚ ਭਾਰਤ 'ਚ 60,471 ਨਵੇਂ ਮਾਮਲੇ, 2,726 ਮੌਤਾਂ
07:50 June 15
ਪੰਜਾਬ 'ਚ ਕੋਰੋਨਾ ਮਾਮਲੇ
ਚੰਡੀਗੜ੍ਹ:ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਘੱਟਣ ਲੱਗ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਪੰਜਾਬ 629 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ 33 ਮੌਤਾਂ ਹੋਈਆਂ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਲੰਘੇ ਦਿਨੀਂ ਜਾਰੀ ਹੋਏ ਅੰਕੜਿਆਂ ਨਾਲ ਪੰਜਾਬ ਵਿੱਚ ਕੁੱਲ ਕੋਰੋਨਾ ਕੇਸਾਂ ਦੀ ਗਿਣਤੀ 5,88,525 ਹੋ ਗਈ ਹੈ ਤੇ ਕੁੱਲ ਮੌਤਾਂ 15,602 ਹੋ ਗਈ ਹੈ ਅਤੇ ਹੁਣ ਤੱਕ 5,61,010 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਹੁਣ ਸੂਬੇ ਵਿੱਚ ਸਰਗਰਮ ਕੇਸਾਂ ਦੀ ਗਿਣਤੀ 11,913 ਹੈ।