ਭਾਰਤ 'ਚ ਪਿਛਲੇ 24 ਘੰਟਿਆ ਵਿੱਚ 1,27,510 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2,795 ਮਰੀਜ਼ਾਂ ਦੀ ਮੌਤ ਹੋਈ ਹੈ। ਇਨ੍ਹਾਂ ਹੀ ਘੰਟਿਆ ਵਿੱਚ 2,55,287 ਮਰੀਜ਼ ਸਿਹਤਯਾਬ ਹੋਏ ਹਨ। ਅੱਜ ਦੇ ਜਾਰੀ ਹੋਏ ਅੰਕੜਿਆਂ ਨਾਲ ਦੇਸ਼ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2,81,75,044 ਹੋ ਗਈ ਹੈ। ਅਜ ਦੀਆਂ ਮੌਤਾਂ ਨਾਲ ਦੇਸ਼ ਵਿੱਚ ਕੁੱਲ ਮੌਤਾਂ ਦਾ ਅੰਕੜਾ 3,31,895 ਹੋ ਗਿਆ ਹੈ। ਦੇਸ਼ ਵਿੱਚ 18,95,520 ਸਰਗਰਮ ਮਰੀਜ਼ ਹਨ।
CORONA LIVE UPDATE:ਭਾਰਤ 'ਚ 24 ਘੰਟਿਆ 'ਚ ਕੋਰੋਨਾ ਦੇ 1,27,510 ਨਵੇਂ ਕੇਸ 2,795 ਮੌਤਾਂ
India reported 1,52,734 new Covid-19 cases & 3,128 deaths in last 24 hrs, as per Health Ministry.
09:50 June 01
ਭਾਰਤ 'ਚ 24 ਘੰਟਿਆ 'ਚ ਕੋਰੋਨਾ ਦੇ 1,27,510 ਨਵੇਂ ਕੇਸ 2,795 ਮੌਤਾਂ
09:16 June 01
24 ਘੰਟਿਆਂ 'ਚ ਦਿੱਲੀ 'ਚ 648 ਕੇਸ, 86 ਮੌਤਾਂ
ਦਿੱਲੀ ਵਿੱਚ ਦਿਨੋ ਦਿਨ ਕੋਰੋਨਾ ਕੇਸ ਘਟਦੇ ਜਾ ਰਹੇ ਹਨ। 24 ਘੰਟਿਆਂ ਵਿੱਚ ਦਿੱਲੀ ਵਿੱਚ 648 ਕੇਸ ਸਾਹਮਣੇ ਆਏ ਹਨ ਅਤੇ 86 ਮੌਤਾਂ ਹੋਈਆਂ ਹਨ। ਇਨ੍ਹਾਂ ਹੀ ਘੰਟਿਆਂ ਵਿੱਚ 1,622 ਮਰੀਜ਼ਾਂ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਗਏ ਹਨ। ਲੰਘੀ ਸ਼ਾਮ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹੋਏ ਅੰਕੜਿਆਂ ਨਾਲ ਹੁਣ ਦਿੱਲੀ ਵਿੱਚ ਪੌਜ਼ੀਟਿਵਿਟੀ ਰੇਟ 0.99 ਫੀਸਦ ਹੋ ਗਿਆ ਹੈ।
09:05 June 01
ਇੱਕ ਦਿਨ 'ਚ ਪੰਜਾਬ 'ਚ ਰਿਕਾਰਡ ਹੋਏ 2,221 ਮਾਮਲੇ, 117 ਮੌਤਾਂ
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 2,221 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 117 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ 24 ਘੰਟਿਆ ਵਿੱਚ 4,904 ਮਰੀਜ਼ ਸਿਹਤਯਾਬ ਵੀ ਹੋਏ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5,67,607 ਗਈ ਹੈ।
ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 14,550 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 314 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਰਾਹਤ ਦੀ ਗੱਲ ਹੈ ਕਿ 5,16,624 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 36,433 ਐਕਟਿਵ ਮਾਮਲੇ ਹਨ।