ਚੰਡੀਗੜ੍ਹ:ਪੰਜਾਬ ਭਰ ਵਿੱਚ ਅੱਧੀ ਰਾਤ ਤੋਂ ਟੋਲ ਦੀਆਂ ਕੀਮਤਾਂ ਵਿੱਚ ਇਜ਼ਾਫਾ (Toll hike from Punjab) ਹੋ ਗਿਆ ਹੈ ਤੇ ਹੁਣ ਵਧੀਆਂ ਹੋਈਆਂ ਕੀਮਤਾਂ ਨਾਲ ਹੀ ਟੋਲ ਲਿਆ ਜਾ ਰਿਹਾ ਹੈ। ਕੁਝ ਟੋਲ ਪਲਾਜ਼ਿਆਂ ਤੇ ਤਾਂ ਕੀਮਤ ਵਿੱਚ 5 ਤੋਂ ਲੈ ਕੇ 10 ਰੁਪਏ ਤਕ ਵਾਧਾ ਹੋਇਆ ਹੈ, ਪਰ ਕੁਝ ਟੋਲ ਪਲਾਜ਼ਿਆਂ ਤੇ ਰੇਟ ਦੁੱਗਣੇ ਕਰ ਦਿੱਤੇ ਗਏ ਹਨ। ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੇ ਲਾਡੋਵਾਲ ਦੇ ਪਿੱਛੇ ਸਾਊਥ ਸਿਟੀ ਨੈਸ਼ਨਲ ਹਾਈਵੇ ’ਤੇ ਬਣੇ ਟੋਲ ਟੈਕਸ ਦੀ ਤਾਂ ਇੱਥੇ ਵੀ ਕੀਮਤਾਂ ਵਧੀਆਂ ਹਨ ਅਤੇ ਜਿੱਥੇ ਪਹਿਲਾਂ ਗੱਡੀ ਦਾ ਟੋਲ 50 ਰੁਪਏ ਸੀ ਹੁਣ 55 ਰੁਪਏ ਹੋ ਗਿਆ ਹੈ।
ਇਹ ਵੀ ਪੜੋ:ਮੱਖੀਆਂ ਦੇ ਡਰ ਕਾਰਨ ਲੋਕ ਘਰਾਂ ’ਚ ਕੈਦ! ਪਿੰਡ ਦੇ ਲੋਕਾਂ ਨੇ ਇੰਝ ਕੀਤਾ ਦੁੱਖੜਾ ਬਿਆਨ...
ਉਥੇ ਹੀ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ’ਤੇ ਸਥਿਤ ਢਿੱਲਵਾਂ ਅਤੇ ਨਿੱਜਰਪੁਰਾ ਟੋਲ ਪਲਾਜ਼ਾ ’ਤੇ ਨਵੇਂ ਰੇਟ ਲਾਗੂ ਹੋ ਗਏ ਹਨ। ਵਧੇ ਹੋਏ ਰੇਟਾਂ ਵਿੱਚ ਪਹਿਲਾਂ ਕਾਰ ਦਾ ਸਿੰਗਲ 30 ਰੁਪਏ ਅਤੇ ਡਬਲ 40 ਸੀ ਜੋ ਹੁਣ ਸਿੰਗਲ 60 ਡਬਲ 90, ਐਲਸੀਵੀ, ਐਲਜੀਵੀ, ਮਿੰਨੀ ਬਸ ਦਾ ਪਹਿਲਾਂ ਸਿੰਗਲ 50 ਅਤੇ ਡਬਲ 75, ਜੋ ਹੁਣ ਸਿੰਗਲ 95 ਅਤੇ ਡਬਲ 145, ਬੱਸ ਟਰੱਕ ਲਈ ਪਹਿਲਾਂ ਸਿੰਗਲ 100 ਡਬਲ 150 ਅਤੇ ਹੁਣ ਸਿੰਗਲ 200 ਡਬਲ 305, ਥ੍ਰੀ ਐਕਸਲ ਕਮਰਸ਼ੀਅਲ ਵਹੀਕਲ ਪਹਿਲਾਂ ਸਿੰਗਲ 160 ਡਬਲ 240 ਅਤੇ ਹੁਣ ਸਿੰਗਲ 220, ਡਬਲ 330, ਹੈਵੀ ਕੰਨਸਟਰਕਸ਼ਨ ਵਹੀਕਲ (ਚਾਰ ਤੋਂ ਛੇ ਐਕਸਲ) ਪਹਿਲਾਂ 210 ਡਬਲ 320 ਅਤੇ ਹੁਣ ਸਿੰਗਲ 315 ਡਬਲ 475 ਅਤੇ ਆਖੀਰ ਵਿੱਚ ਸੱਤ ਤੋਂ ਵੱਧ ਐਕਸਲ ਵਾਲੇ ਵਹੀਕਲਾਂ ਦਾ ਹੁਣ ਸਿੰਗਲ 385 ਅਤੇ ਡਬਲ 580 ਰੁਪੈ ਟੋਲ ਹੋਵੇਗਾ।
ਪੰਜਾਬ ਭਰ ਵਿੱਚ ਅੱਧੀ ਰਾਤ ਤੋਂ ਟੋਲ ਦੀਆਂ ਕੀਮਤਾਂ ਵਿੱਚ ਇਜ਼ਾਫਾ ਉਧਰ ਦੂਜੇ ਪਾਸੇ ਟੋਲ ਦੀਆਂ ਕੀਮਤਾਂ ਵਧਣ ਨੂੰ ਲੈ ਕੇ ਆਮ ਰਾਹਗੀਰਾਂ ਨੇ ਆਪਣੀ ਭੜਾਸ ਕੱਢੀ ਹੈ ਅਤੇ ਕਿਹਾ ਕਿ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਪੈਟਰੋਲ ਡੀਜ਼ਲ ਲਗਾਤਾਰ ਮਹਿੰਗਾ ਹੋ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਹੁਣ ਟੋਲ ਟੈਕਸ ਵੀ ਵਧਾਏ ਗਏ ਹਨ ਜੋ ਕਿ ਸਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਕਾਰ ਖਰੀਦਣ ਲੱਗੇ ਸਰਕਾਰ ਪਹਿਲਾਂ ਹੀ ਰੋਡ ਟੈਕਸ ਲੈ ਲੈਂਦੀ ਹੈ ਤਾਂ ਹੁਣ ਇਹ ਕਾਹਦਾ ਟੈਕਸ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਜੋ ਕਿ ਬੰਦ ਹੋਣਾ ਚਾਹੀਦਾ ਹੈ। ਰਾਹਗੀਰਾਂ ਨੇ ਕਿਹਾ ਕਿ ਲੁਧਿਆਣਾ ਤੋਂ ਜਲੰਧਰ ਜਾਣ ਵਿੱਚ ਹੀ ਦੋ ਟੋਲ ਟੈਕਸ ਲਗਦੇ ਹਨ ਇਨ੍ਹਾਂ ਪੈਟਰੋਲ ਜਾਂ ਡੀਜ਼ਲ ਨਹੀਂ ਲੱਗਦਾ ਜਿੰਨਾ ਟੋਲ ਤੇ ਖ਼ਰਚ ਆ ਜਾਂਦਾ ਹੈ।
ਇਹ ਵੀ ਪੜੋ:ਪੰਜਾਬ ਸਰਕਾਰ ਵੱਲੋਂ 11 IAS ਤੇ 1 PCS ਅਧਿਕਾਰੀ ਦੀ ਬਦਲੀ