ਚੰਡੀਗੜ੍ਹ: ਕੋਰੋਨਾ ਦੀ ਦੂਜੀ ਲਹਿਰ ਦੇ ਕਾਰਨ ਲੌਕਡਾਊਨ(Lockdown) ਲੱਗਿਆ ਹੋਇਆ ਹੈ। ਲੌਕਡਾਊਨ ਦੌਰਾਨ ਘਰੇਲੂ ਹਿੰਸਾ (Domestic violence)ਦੀ ਸ਼ਿਕਾਇਤਾਂ ਚ ਕਾਫੀ ਵਾਧਾ ਹੋਇਆ ਹੈ। ਦੱਸ ਦਈਏ ਕਿ ਘਰੇਲੂ ਹਿੰਸਾ ਦੇ ਮਾਮਲੇ ਮੱਧ ਵਰਗ ਦੇ ਪਰਿਵਾਰਾਂ ਤੋਂ ਨਹੀ ਆ ਰਹੀਆਂ ਬਲਕਿ ਇਸ ਤਰ੍ਹਾਂ ਦੇ ਮਾਮਲੇ ਹਾਈ ਪ੍ਰੋਫਾਈਲ ਕੇਸ ਵੀ ਸਾਹਮਣੇ ਆ ਰਹੇ ਹਨ। ਦੁਖ ਦੀ ਗੱਲ ਇਹ ਹੈ ਕਿ ਕਈ ਥਾਵਾਂ ਤੇ ਮਹਿਲਾਵਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਜਿਸ ਕਾਰਨ ਹੁਣ ਵੱਖ ਵੱਖ ਐਨਜੀਓ ਇਨ੍ਹਾਂ ਪੀੜਤ ਮਹਿਲਾਵਾਂ ਦੀ ਮਦਦ ਕਰ ਰਹੀਆਂ ਹਨ।
2021 ਦੇ ਅੰਕੜੇ ਨਹੀਂ ਹਨ ਮਾਮਲੇ ਸਾਫ
ਸਾਲ 2020 ’ਚ ਘਰੇਲੂ ਹਿੰਸਾ(domestic violence) ਦੇ ਮਾਮਲਿਆਂ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਏ ਸੀ। ਮਹਿਲਾਵਾਂ ਦੇ ਖਿਲਾਫ ਅਪਰਾਧ ਚ 22 ਫੀਸਦ ਵਾਧਾ ਦਰਜ ਕੀਤਾ ਗਿਆ। ਜਿਸ ਚ ਮਹਿਲਾਵਾਂ ਦੇ ਖਿਲਾਫ ਅਪਰਾਧ ਦੇ ਮਾਮਲੇ 4709 ਤੋਂ 5695 ਦਰਜ ਕੀਤੇ ਗਏ। ਉੱਥੇ ਹੀ ਘਰੇਲੂ ਹਿੰਸਾ ਦੇ ਮਾਮਲੇ 3287 ਤੋਂ 3993 ਦਰਜ ਕੀਤੇ ਗਏ। ਦੱਸ ਦਈਏ ਕਿ ਇਹ ਅੰਕੜੇ 1 ਫਰਵਰੀ ਤੋਂ ਲੈ ਕੇ 20 ਅਪ੍ਰੈਲ 2020 ਦੇ ਸੀ। ਇਸ ਸਬੰਧ ਚ ਵੂਮੈਨ ਪਾਵਰ ਸੁਸਾਇਟੀ ਦੀ ਪ੍ਰਧਾਨ ਮੋਨਿਕਾ ਅਰੋੜਾ ਨੇ ਦੱਸਿਆ ਕਿ ਸਾਲ 2021 ’ਚ ਘਰੇਲੂ ਹਿੰਸਾ ਦੇ ਮਾਮਲਿਆਂ ਦੇ ਅੰਕੜੇ ਸਾਫ ਨਹੀਂ ਹਨ, ਕਿਉਂਕਿ ਕਈ ਮਾਮਲੇ ਦਰਜ ਹੀ ਨਹੀਂ ਹੁੰਦੇ, ਥਾਣਿਆਂ ਚ ਸਮਝੌਤਾ ਕਰਵਾ ਦਿੱਤਾ ਜਾਂਦਾ ਹੈ ਅਤੇ ਕਈ ਕੋਰਟ ਦਾ ਸਹਾਰਾ ਲੈਂਦੇ ਹਨ।
ਪੰਜਾਬ ਚੋਂ ਹਰ ਥਾਂ ਤੋਂ ਘਰੇਲੂ ਹਿੰਸਾ ਦੇ ਮਾਮਲੇ ਆਏ ਸਾਹਮਣੇ