ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਪੰਜਾਬ ਕੋਲ ਵੈਕਸੀਨੇਸ਼ਨ ਸਟਾੱਕ 50,000 ਤੋਂ ਵੀ ਘੱਟ ਰਹਿ ਗਿਆ ਹੈ। ਕੇਂਦਰ ਵੱਲੋਂ 1-15 ਮਈ ਲਈ ਕੇਵਲ 6 ਲੱਖ ਡੋਸਿਸ ਅਲਾਟ ਕੀਤੀਆਂ ਗਈਆਂ ਹਨ ਜਿਸ ਨਾਲ ਸਿਰਫ 40 ਹਜ਼ਾਰ ਪ੍ਰਤੀ ਦਿਨ ਲੋਕਾਂ ਨੂੰ ਟੀਕਾ ਕਰਨ ਕੀਤਾ ਜਾ ਸਕਦਾ ਹੈ।
ਕੈਪਟਨ ਨੇ ਬੇਨਤੀ ਕਰਦਿਆਂ ਆਪਣੀ ਟਵਿਟਰ ਉੱਤੇ ਲਿਖਿਆ ਹੈ ਕਿ ਮੈਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਵੈਕਸੀਨੇਸ਼ਨ ਅਲਾਟਮੈਂਟ ਵਿੱਚ ਵਾਧਾ ਕਰਨ ਤਾਂ ਜੋ ਮਹਾਮਾਰੀ ਉਪਰ ਕਾਬੂ ਪਾਇਆ ਜਾ ਸਕੇ।