ਚੰਡੀਗੜ੍ਹ: ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏ ਜਾਣ ਵਾਲੇ ਦੁਪਹਿਰ ਦੇ ਖਾਣ ਲਈ ਮਿਡ ਡੇਅ ਮੀਲ ਸਕੀਮ ਦੇ ਹੇਠ ਕੁਕਿੰਗ ਲਾਗਤ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਹ ਨਵੀਂਆਂ ਦਰਾਂ 15 ਮਈ 2020 ਤੋਂ ਲਾਗੂ ਕੀਤੀਆਂ ਗਈਆਂ ਹਨ।
ਮਿਡ ਡੇਅ ਮੀਲ ਸਕੀਮ ਦੇ ਹੇਠ ਕੁਕਿੰਗ ਲਾਗਤ ਦੀਆਂ ਦਰਾਂ ਵਿੱਚ ਵਾਧਾ - ਪੰਜਾਬ ਸਟੇਟ ਮਿਡ ਡੇ ਮੀਲ ਸੁਸਾਇਟੀ
ਪੰਜਾਬ ਸਟੇਟ ਮਿਡ ਡੇਅ ਮੀਲ ਸੁਸਾਇਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮਿਡ ਡੇਅ ਮੀਲ ਸਕੀਮ ਦੇ ਹੇਠ ਕੁਕਿੰਗ ਲਾਗਤ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਇਹ ਨਵੀਂਆਂ ਦਰਾਂ 15 ਮਈ 2020 ਤੋਂ ਲਾਗੂ ਕੀਤੀਆਂ ਗਈਆਂ ਹਨ।
ਮਿਡ ਡੇ ਮੀਲ ਸਕੀਮ ਦੇ ਹੇਠ ਕੁਕਿੰਗ ਲਾਗਤ ਦੀਆ ਦਰਾਂ ਵਿੱਚ ਵਾਧਾ
ਇਸ ਦੀ ਜਣਕਾਰੀ ਦਿੰਦੇ ਹੋਏ ਪੰਜਾਬ ਸਟੇਟ ਮਿਡ ਡੇਅ ਮੀਲ ਸੁਸਾਇਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਜੋ ਕੁਕਿੰਗ ਲਾਗਤ 4.48 ਰੁਪਏ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ ਸੀ, ਹੁਣ ਵਧਾ ਕੇ 4.97 ਰੁਪਏ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਹੀ ਛੇਵੀਂ ਤੋਂ ਅੱਠਵੀਂ ਤੱਕ ਦੇ ਅੱਪਰ ਪ੍ਰਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਜੋ ਕੁਕਿੰਗ ਦਰ 6.71 ਰੁਪਏ ਸੀ ਹੁਣ ਵਧਾ ਕੇ 7.45 ਰੁਪਏ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ ਕਰ ਦਿੱਤੀ ਗਈ ਹੈ।