ਪੰਜਾਬ

punjab

ETV Bharat / city

ਪੰਜਾਬ ਸਣੇ ਓਮੈਕਸ ਬਿਲਡਰ ਦੇ ਵੱਖ-ਵੱਖ ਠਿਕਾਣਿਆਂ ’ਤੇ ਇਨਕਮ ਟੈਕਸ ਦਾ ਛਾਪਾ

ਓਮੈਕਸ ਬਿਲਡਰ ਦੇ ਠਿਕਾਣਿਆਂ ’ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ (Income Tax Raid On Omaxe Builders) ਕੀਤੀ ਜਾ ਰਹੀ ਹੈ। ਇਨਕਮ ਟੈਕਸ ਵੱਲੋਂ ਰਿਅਲ ਸਟੇਟ ਡੇਵਲਪਰ ਓਮੈਕਸ ਗਰੁੱਪ ਦੇ ਦਿੱਲੀ, ਹਰਿਆਣਾ ਅਤੇ ਪੰਜਾਬ ਸਣੇ ਦੇਸ਼ਭਰ ਦੇ ਕਈ ਠਿਕਾਣਿਆਂ ’ਤੇ ਸੋਮਵਾਰ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਓਮੈਕਸ ਬਿਲਡਰ ’ਤੇ ਟੈਕਸ ਚੋਰੀ ਦਾ ਇਲਜ਼ਾਮ ਹੈ।

ਓਮੈਕਸ ਬਿਲਡਰ ਦੇ ਠਿਕਾਣਿਆਂ ’ਤੇ ਇਨਕਮ ਟੈਕਸ ਦਾ ਛਾਪਾ
ਓਮੈਕਸ ਬਿਲਡਰ ਦੇ ਠਿਕਾਣਿਆਂ ’ਤੇ ਇਨਕਮ ਟੈਕਸ ਦਾ ਛਾਪਾ

By

Published : Mar 15, 2022, 9:58 AM IST

ਚੰਡੀਗੜ੍ਹ: ਇਨਕਮ ਟੈਕਸ ਵਿਭਾਗ ਵੱਲੋਂ ਨਿਊ ਚੰਡੀਗੜ੍ਹ, ਮੁੱਲਾਂਪੁਰ, ਮੋਹਾਲੀ ਵਿਖੇ ਓਮੈਕਸ ਬਿਲਡਰ ਦੇ ਠਿਕਾਣਿਆਂ ’ਤੇ ਛਾਪੇਮਾਰੀ (Income Tax Raid On Omaxe Builders) ਕੀਤੇ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ। ਮੋਹਾਲੀ ਦੇ ਨਿਊ ਚੰਡੀਗੜ ਸਥਿਤ ਓਮੈਕਸ ਸਿਟੀ ਵਿੱਚ ਓਮੈਕਸ ਦੇ ਇੰਟਰਨੇਸ਼ਨਲ ਟ੍ਰੇਡ ਟਾਵਰ ਵਿੱਚ ਸਵੇਰੇ ਹੀ ਇਨਕਮ ਵਿਭਾਗ ਦੀਆਂ ਗੱਡੀਆਂ ਸੀਆਰਪੀਏਫ ਜਵਾਨਾਂ ਦੇ ਨਾਲ ਪਹੁੰਚ ਗਈਆਂ ਜਿਨ੍ਹਾਂ ਨੇ ਆਉਂਦੇ ਹੀ ਓਮੈਕਸ ਦੇ ਸਟਾਫ ਦੇ ਮੋਬਾਇਲ ਲੈ ਲਏ ਅਤੇ ਅੰਦਰ ਬਿਠਾ ਦਿੱਤਾ।

ਇਨਕਮ ਟੈਕਸ ਦੇ ਅਧਿਕਾਰੀਆਂ ਵੱਲੋਂ ਓਮੈਕਸ ਦੇ ਸਟਾਫ ਕੋਲੋਂ ਵੀ ਪੁੱਛਗਿੱਛ ਕੀਤੀ ਗਈ। ਦੱਸ ਦਈਏ ਕਿ ਇਨਕਮ ਟੈਕਸ ਵੱਲੋਂ ਰਿਅਲ ਸਟੇਟ ਡੇਵਲਪਰ ਓਮੈਕਸ ਗਰੁੱਪ ਦੇ ਦਿੱਲੀ, ਹਰਿਆਣਾ ਅਤੇ ਪੰਜਾਬ ਸਣੇ ਦੇਸ਼ਭਰ ਦੇ ਕਈ ਠਿਕਾਣਿਆਂ ’ਤੇ ਸੋਮਵਾਰ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਓਮੈਕਸ ਬਿਲਡਰ ’ਤੇ ਟੈਕਸ ਚੋਰੀ ਦਾ ਇਲਜ਼ਾਮ ਹੈ।

ਸੂਤਰਾਂ ਅਨੁਸਾਰ ਮੋਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਓਮੈਕਸ ਸਿਟੀ ਤੋਂ ਇਲਾਵਾ ਨੋਇਡਾ ਦੇ ਸੈਕਟਰ-62 ਅਤੇ 93 ਵਿੱਚ ਵੀ ਛਾਪੇਮਾਰੀ ਜਾਰੀ ਹੈ। ਚੰਡੀਗੜ੍ਹ ਆਮਦਨ ਵਿਭਾਗ ਵੱਲੋਂ ਕੀਤੀ ਜਾ ਰਹੀ ਇਸ ਛਾਪੇਮਾਰੀ ਵਿੱਚ ਕਈ ਸਥਾਨਾਂ ਦੀ ਆਮਦਾਨ ਵਿਭਾਗ ਦੀਆਂ ਟੀਮਾਂ ਦੀ ਮਦਦ ਲਈ ਜਾ ਰਹੀ ਹੈ। ਦਿੱਲੀ - ਏਨਸੀਆਰ ਵਿੱਚ 20 ਸਥਾਨਾਂ ਦੇ ਨਾਲ ਹੀ ਦੇਸ਼ਭਰ ਵਿੱਚ 45 ਥਾਵਾਂ ’ਤੇ ਛਾਪੇਮਾਰੀ ਚੱਲ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਹੁਣ ਤੱਕ ਨੋਇਡਾ ਵਿੱਚ ਤਿੰਨ, ਗੁਰੁਗ੍ਰਾਮ ਵਿੱਚ ਤਿੰਨ, ਗਾਜ਼ੀਆਬਾਦ ਵਿੱਚ ਇੱਕ, ਨਿਊ ਚੰਡੀਗੜ੍ਹ ਵਿੱਚ ਇੱਕ, ਲੁਧਿਆਨਾ ਵਿੱਚ ਤਿੰਨ, ਲਖਨਊ ਵਿੱਚ ਪੰਜ, ਇੰਦੌਰ ਵਿੱਚ ਚਾਰ ਸਥਾਨਾਂ ਉੱਤੇ ਤਲਾਸ਼ੀ ਜਾਰੀ ਹੈ। ਓਮੈਕਸ ਬਿਲਡਰ ਦਾ ਮੁੱਖ ਦਫਤਰ ਦਿੱਲੀ ਦੇ ਕਾਲਕਾ ਜੀ ਵਿੱਚ ਹੈ। ਨੋਇਡਾ ਵਲੋਂ ਦੋ ਟੀਮ ਦਿੱਲੀ ਗਈਆਂ ਹਨ। ਦਿੱਲੀ ਵਿੱਚ ਓਮੈਕਸ ਦੇ ਮਾਲਿਕ ਦਾ ਘਰ ਅਤੇ ਦਫਤਰ ਹੈ। ਓਮੈਕਸ ਬਿਲਡਰ ਉੱਤੇ ਟੈਕਸ ਚੋਰੀ ਦੇ ਨਾਲ ਹੀ ਵੱਡੀ ਮਾਤਰਾ ਵਿੱਚ ਨਕਦੀ ਲੈ ਕੇ ਫਲੈਟ ਵੇਚਣ ਦਾ ਇਲਜ਼ਾਮ ਹੈ।

ਇਹ ਵੀ ਪੜੋ:ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਬਣਾਇਆ ਵਿਸ਼ਵ ਦਾ ਸਭ ਤੋਂ ਵੱਡਾ ਸੋਲਰ ਟ੍ਰੀ

ABOUT THE AUTHOR

...view details