ਚੰਡੀਗੜ੍ਹ: ਆਮਦਨ ਕਰ ਵਿਭਾਗ (Income Tax dept raids) ਚੰਡੀਗੜ੍ਹ ਵੱਲੋਂ ਟੋਰਕ ਫਾਰਮਾਸਿਊਟੀਕਲਸ ਪ੍ਰਾਇਵੇਟ ਲਿਮਿਟੇਡ (Torque Pharmaceuticals director), ਜੇਡਬਲਿਯੂ ਮੈਰੀਅਟ ਹੋਟਲ (JW Marriot owner in Chandigarh) ਅਤੇ ਉਨ੍ਹਾਂ ਨਾਲ ਸਬੰਧਿਤ ਸੰਸਥਾਵਾਂ ਦੇ ਡਾਇਰੈਕਟਰਾਂ ਦੇ ਰਿਹਾਇਸ਼ੀ ਅਤੇ ਦਫ਼ਤਰੀ ਸਥਾਨਾਂ 'ਤੇ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਇਹ ਛਾਪਾਮਾਰੀ ਸਵੇਰ ਸਾਢੇ 7 ਵਜੇ ਸ਼ੁਰੂ ਹੋਈ ਅਤੇ ਦੇਰ ਰਾਤ ਤੱਕ ਜਾਰੀ ਰਹੀ।
ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਚ ਟੋਰਕ ਫਾਰਮਾਸਿਊਟੀਕਲਸ ਪ੍ਰਾਇਵੇਟ ਲਿਮਿਟੇਡ ਦੇ ਡਾਈਰੈਕਟਰ ਪਰਮਜੀਤ ਸਿੰਘ ਛਤਵਾਲ ਦੀ ਰਿਹਾਇਸ਼, ਅਮਰ ਇਕਬਾਲ ਸਿੰਘ ਬੇਦੀ ਅਤੇ ਜੇਡਬਲਿਯੂ ਮੇਰੀਅਟ ਹੋਟਲ ਚੰਡੀਗੜ੍ਹ ਦੇ ਮਾਲਿਕ ਹਰਪਾਲ ਸਿੰਘ ਦੀ ਰਿਹਾਇਸ਼ ’ਤੇ ਵੀ ਛਾਪਾਮਾਰੀ ਕੀਤੀ ਗਈ।
ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਆਮਦਨ ਵਿਭਾਗ ਦੁਆਰਾ ਚੰਡੀਗੜ੍ਹ, ਪੰਜਾਬ ਅਤੇ ਮੁੰਬਈ ’ਚ ਸਥਿਤ 22 ਵੱਖ ਵੱਖ ਭਵਨਾਂ ਚ ਵੀ ਛਾਪਾਮਾਰੀ ਕੀਤੀ ਗਈ ਹੈ।