ਚੰਡੀਗੜ੍ਹ: ਜ਼ਿਲ੍ਹਾ ਅਦਾਲਤ ਵਿੱਚ ਨਵੇਂ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਗੁਰਬੀਰ ਸਿੰਘ ਚੰਡੀਗੜ੍ਹ ਆਉਣ ਤੋਂ ਪਹਿਲਾਂ ਲੁਧਿਆਣਾ ਦੇ ਸੈਸ਼ਨ ਜੱਜ ਸੀ। ਸਤੰਬਰ 2020 ਨੂੰ ਸੈਸ਼ਨ ਜੱਜ ਪਰਮਜੀਤ ਸਿੰਘ ਰਿਟਾਇਰ ਹੋ ਗਏ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਅਹੁਦਾ ਖਾਲੀ ਸੀ ਜਿਸ ਕਾਰਨ ਕਈ ਮਾਮਲਿਆਂ ’ਤੇ ਸੁਣਵਾਈ ਹੋਣ ਤੋਂ ਰੁਕੀ ਹੋਈ ਸੀ।
ਕੋਰੋਨਾ ਦੇ ਕਾਰਨ ਹਾਈਕੋਰਟ ਨੇ ਕੋਈ ਨਵੀਂ ਭਰਤੀ ਅਤੇ ਟਰਾਂਸਫਰ ਨਹੀਂ ਕੀਤੇ ਸੀ। ਪਰ ਪਿਛਲੇ ਕੁਝ ਹਫਤੇ ਤੋਂ ਹਾਈਕੋਰਟ ਦੇ 8 ਏਡੀਜੀ ਦੀ ਟਰਾਂਸਫਰ ਕਰ ਦਿੱਤੀ ਗਈ ਹੈ ਜਿਨ੍ਹਾਂ ਦੀ ਥਾਂ ’ਤੇ ਨਵੇਂ ਏਡੀਜੀ ਨੇ ਅਹੁਦਾ ਸੰਭਾਲਿਆ ਹੈ। ਨਾਲ ਹੀ ਚਾਰ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨੇ ਵੀ ਆਪਣਾ ਅਹੁਦਾ ਸੰਭਾਲ ਲਿਆ ਹੈ। ਇਨ੍ਹਾਂ ਚੋਂ ਡਾ. ਰਜਨੀਸ਼, ਸਵਾਤੀ, ਰਾਜੀਵ ਕੇ ਬੇਰੀ ਅਤੇ ਡਾ. ਪੰਕਜ ਸ਼ਾਮਲ ਹਨ।
ਕੋਰਟ ਚ ਪਏ 2345 ਕੇਸ ਪੈਂਡਿੰਗ
ਚੀਫ ਜੁਡੀਸ਼ਲ ਮੈਜਿਸਟ੍ਰੇਟ ਕੋਰਟ ਵੀ ਸਭ ਤੋਂ ਅਹਿਮ ਕੋਰਟ ਮੰਨੀ ਜਾਂਦੀ ਹੈ ਪਰ ਇਸਦਾ ਅਹੁਦਾ ਇੱਕ ਸਾਲ ਤੋਂ ਵੀ ਜ਼ਿਆਦਾ ਸਮੇਂ ਲਈ ਖਾਲੀ ਪਈ ਹੈ। ਇੱਥੇ ਸੈਕਟਰ 17, ਸੈਕਟਰ 3, ਵਿਜੀਲੈਂਸ ਅਤੇ ਇੰਡਸਟ੍ਰੀਅਲ ਏਰੀਆ ਥਾਣੇ ਵਿੱਚ ਦਰਜ ਹੋਏ ਕੇਸਾਂ ਦੀ ਸੁਣਵਾਈ ਹੁੰਦੀ ਹੈ। ਫਿਲਹਾਲ ਇੱਥੇ ਦੇ ਸਾਰੇ ਮਾਮਲੇ ਸੀਜੀਐਮ ਕੋਰਟ ਵਿੱਚ ਟਰਾਂਸਫਰ ਕਰ ਦਿੱਤੇ ਗਏ ਹਨ। ਇੱਥੇ ਕੁੱਲ 2435 ਕੇਸ ਪੈਂਡਿੰਗ ਪਏ ਹਨ। 560 ਮਾਮਲੇ ਸੈਸ਼ਨ ਜੱਜ ਦੀ ਕੋਰਟ ਚ ਵੀ ਪੈਂਡਿੰਗ ਪਏ ਹਨ ਜਿਨ੍ਹਾਂ ਤੇ ਹੁਣ ਕੰਮ ਸ਼ੁਰੂ ਹੋਵੇਗਾ। ਦੱਸ ਦਈਏ ਕਿ ਬਾਕੀ ਪਏ ਮਾਮਲਿਆਂ ’ਚ ਕਈ ਮਨੀ ਲਾਂਡਰਿੰਗ ਦੇ ਮਾਮਲੇ ਵੀ ਸ਼ਾਮਲ ਹਨ।