ਪੰਜਾਬ

punjab

ETV Bharat / city

ਅਗਾਮੀ ਵਿਧਾਨ ਸਭਾ ਚੋਣਾਂ 'ਚ ਵਿਸਾਰੇ ਮੁੱਦੇ ਰਹਿਣਗੇ ਭਾਰੂ - ਸਕਾਲਰਸ਼ਿਪ ਘੁਟਾਲਾ

2022 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਵਿਚ ਅਜੇ ਵੀ ਬਹੁਤ ਸਾਰੇ ਪੁਰਾਣੇ ਮੁੱਦੇ ਅਹਿਮ ਰਹਿਣਗੇ ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਵਾਅਦਾ ਕਰ ਕੇ ਵਿਸਾਰਿਆ ਹੋਇਆ। ਸਭ ਤੋਂ ਅਹਿ ਤੇ ਵੱਡਾ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਦੋਸ਼ਿਆਂ ਨੂੰ ਸਜ਼ਾ ਨਾ ਮਿਲਣਾ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਸੀ।

ਅਗਾਮੀ ਵਿਧਾਨ ਸਭਾ ਚੋਣਾਂ 'ਚ ਵਿਸਾਰੇ ਮੁੱਦੇ ਰਹਿਣਗੇ ਭਾਰੂ
ਅਗਾਮੀ ਵਿਧਾਨ ਸਭਾ ਚੋਣਾਂ 'ਚ ਵਿਸਾਰੇ ਮੁੱਦੇ ਰਹਿਣਗੇ ਭਾਰੂ

By

Published : Jun 15, 2021, 7:16 AM IST

ਚੰਡੀਗੜ੍ਹ : 2022 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਵਿਚ ਅਜੇ ਵੀ ਬਹੁਤ ਸਾਰੇ ਪੁਰਾਣੇ ਮੁੱਦੇ ਅਹਿਮ ਰਹਿਣਗੇ ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਵਾਅਦਾ ਕਰ ਕੇ ਵਿਸਾਰਿਆ ਹੋਇਆ। ਸਭ ਤੋਂ ਅਹਿ ਤੇ ਵੱਡਾ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਦੋਸ਼ਿਆਂ ਨੂੰ ਸਜ਼ਾ ਨਾ ਮਿਲਣਾ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਸੀ।

ਸਭ ਤੋਂ ਵੱਡਾ ਅਤੇ ਅਹਿਮ ਮੁੱਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਕਾਰਵਾਈ ਨਾ ਹੋਣਾ

ਦੋਸ਼ੀਆਂ ਖਿਲਾਫ਼ ਕੋਈ ਠੋਸ ਕਾਰਵਾਈ ਨਾ ਕਰਨ ਕਾਰਨ ਲੋਕਾਂ ਦਾ ਗੁੱਸਾ ਵੀ ਕਾਂਗਰਸ ਖਿਲਾਫ਼ ਵਧਦਾ ਜਾ ਰਿਹਾ ਹੈ। ਪੰਜਾਬ ਦੇ ਇਹ ਪੰਜ ਅਹਿਮ ਮੁੱਦੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਰਕਰਾਰ ਰਹਿਣਗੇ। ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਸੇ ਦਲਿਤ ਲੀਡਰ ਨੂੰ ਵੱਡਾ ਅਹੁਦਾ ਦੇਣਾ, ਦਲਿਤ ਵਿਦਿਆਰਥੀਆਂ ਦੇ ਸਕਾਲਰਸ਼ਿਪ ਘੁਟਾਲਾ, ਘਰ ਘਰ ਰੁਜ਼ਗਾਰ, ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ, ਕੋਰੋਨਾ ਮਹਾਂਮਾਰੀ 'ਚ ਵੈਕਸੀਨ ਅਤੇ ਤੇ ਫ਼ਤਹਿ ਕਿੱਟ ਦਾ ਘੁਟਾਲਾ ਆਦਿ।

ਵੈਕਸੀਨ, ਫ਼ਤਹਿ ਕਿੱਟ ਤੇ ਸਕਾਲਰਸ਼ਿਪ ਘਪਲਾ

2022 ਦੀਆਂ ਵਿਧਾਨ ਸਭਾ ਚੋਣਾਂ ਚ ਦਵਾਈਆਂ ਦੀ ਕਾਲਾਬਾਜ਼ਾਰੀ ਵੀ ਅਹਿਮ ਮੁੱਦਾ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਵੈਕਸੀਨ ਘੁਟਾਲੇ ਦਾ ਪਰਦਾਫ਼ਾਸ਼ ਹੁੰਦਾ ਵੇਖਦਿਆਂ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀਆਂ ਦਵਾਈਆਂ ਵਾਪਸ ਲੈਣੀਆਂ ਪਈਆਂ। ਇਸੇ ਤਰ੍ਹਾਂ ਕਿਸਾਨਾਂ ਦਾ ਮੁੱਦਾ ਵੀ ਤੁਰੰਤ ਜਾਰੀ ਕਰਨਾ ਪਏਗਾ। ਜੇਕਰ ਸੂਬਾ ਕਾਂਗਰਸ ਸਰਕਾਰ ਛੋਟੇ ਕਿਸਾਨਾਂ ਦੇ ਕਰਜ਼ਮਾਫ਼ੀ ਦੀ ਗੱਲ ਕਰਦੀ ਹੈ, ਪਰ ਬਹੁਤੇ ਛੋਟੇ ਕਿਸਾਨਾਂ ਦੇ ਕਰਜ਼ੇ ਮਾਫ਼ ਨਹੀਂ ਕੀਤੇ ਗਏ। ਕਿਸਾਨਾਂ ਦਾ ਮੁੱਦਾ ਕਾਂਗਰਸ ਸਰਕਾਰ ਲਈ ਵੀ ਸਿਰਦਰਦੀ ਬਣ ਸਕਦਾ ਹੈ।

ਕਿਸਾਨ ਮੁੱਦੇ ਦੇ ਨਾਲ-ਨਾਲ ਉਪ ਮੁੱਖ ਮੰਤਰੀ ਦਾ ਅਹੁਦਾ ਕਿਸੇ ਦਲਿਤ ਚਿਹਰੇ ਨੂੰ ਦੇਣਾ

ਉਧਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਹੋਈ ਹੈ ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਕੁਲ ਮਿਲਾ ਕੇ ਇਨ੍ਹਾਂ ਅੱਖੋੇ ਪਰੋਖੇ ਕੀਤੇ ਮੁੱਦਿਆਂ ਨੂੰ ਵਿਰੋਧੀ ਪਾਰਟੀਆਂ ਆਉਣ ਵਾਲੀਆਂ ਚੋਣਾਂ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਉਠਾਉਣਗੀਆਂ ਜੋ ਕੈਪਟਨ ਸਰਕਾਰ ਉਤੇ ਭਾਰੂ ਪੈ ਸਕਦੀਆਂ ਹਨ।

ਇਹ ਵੀ ਪੜ੍ਹੋ : ਬੇਅਦਬੀ ਮਾਮਲਾ: SIT ਨੂੰ ਜਾਂਚ ਲਈ ਪੂਰਾ ਸਹਿਯੋਗ ਦੇਵਾਂਗਾ-ਬਾਦਲ

ABOUT THE AUTHOR

...view details