ਚੰਡੀਗੜ੍ਹ:ਬੇਅਦਬੀ ਮਾਮਲੇ ’ਚ ਨਿੱਤ ਨਵੇਂ ਮੋੜ ਆਉਂਦੇ ਦਿਖਾਈ ਦੇ ਰਹੇ ਹਨ ਤੇ ਇਸ ਨੂੰ ਲੈ ਕੇ ਸਿਆਸਤ ਵੀ ਪੂਰੀ ਤਰ੍ਹਾਂ ਭਖ਼ੀ ਹੋਈ ਹੈ। ਜਿਥੇ ਵਿਰੋਧੀ ਇਸ ਮਸਲੇ ਨੂੰ ਲੈ ਕੇ ਮੈਦਾਨ ਵਿੱਚ ਉਤਰੇ ਹੋਏ ਹਨ ਉਥੇ ਹੀ ਹੁਣ ਨਵਜੋਤ ਸਿੱਧੂ ਤੇ ਕਾਂਗਰਸ ਸਿੱਧੇ ਢੰਗ ਨਾਲ ਆਹਮੋ-ਸਾਹਮਣੇ ਹੋ ਗਏ ਹਨ। ਨਵਜੋਤ ਸਿੰਘ ਸਿੱਧੂ ਲਗਾਤਾਰ ਟਵੀਟ ਦੇ ਜ਼ਰੀਏ ਕੋਈ ਨਾ ਕੋਈ ਧਮਾਕਾ ਕਰਦੇ ਨਜ਼ਰ ਆਉਂਦੇ ਹਨ, ਬੀਤੇ ਦਿਨੀਂ ਸਿੱਧੂ ਵੱਲੋਂ ਆਪਣੇ ਟਵੀਟਰ ਅਕਾਉਂਟ ਤੋਂ ਕਾਂਗਰਸ ਸ਼ਬਦ ਵੀ ਹਟਾਇਆ ਗਿਆ ਅਤੇ ਮੁੱਖ ਮੰਤਰੀ ਉੱਪਰ ਵੀ ਸਵਾਲ ਖੜੇ ਕੀਤੇ ਗਏ। ਜਿਸ ਨੂੰ ਦੇਖ ਕੇ ਸੰਸਦ ਮੈਂਬਰ ਕਾਂਗਰਸ ਰਵਨੀਤ ਬਿੱਟੂ ਨੇ ਵੀ ਸਿੱਧੂ ਨੂੰ ਠੋਕਵਾ ਜਵਾਬ ਦਿੰਦੇ ਕਿਹਾ ਕਿ ਇਹ ਉਹ ਸਰਦਾਰ ਹਨ ਜੋ 2016 ਤਕ ਦੂਜਿਆਂ ਵਾਸਤੇ ਤਾਲੀ ਠੋਕ ਕੇ ਸਰਕਾਰ ਵਿੱਚ ਮੌਜ ਕਰਦੇ ਰਹੇ ਅਤੇ ਹੁਣ ਭੱਜਣ ਦੀ ਤਿਆਰੀ ਵਿੱਚ ਹਨ। ਉਹਨਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਤੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹਨ, ਪਰ ਛੱਡ ਕੇ ਭੱਜਣ ਵਾਲਿਆ ਨੂੰ ਲੀਡਰ ਨਹੀਂ ਕਿਹਾ ਜਾਂਦਾ, ਲੀਡਰ ਉਹ ਹੁੰਦਾ ਜੋ ਔਖੇ ਸਮੇਂ ਪਾਰਟੀ ਨੂੰ ਸੰਭਾਲੇ।
ਇਹ ਵੀ ਪੜੋ: ਜਸਟਿਸ ਐਨ.ਵੀ ਰਮਨਾ ਨੇ ਅੱਜ ਭਾਰਤ ਦੇ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ