ਚੰਡੀਗੜ੍ਹ:ਬੇਅਦਬੀ ਮਾਮਲੇ ’ਚ ਆਈਜੀ ਕੁਵੰਰ ਵਿਜੇ ਪ੍ਰਤਾਪ ਨੂੰ ਵੱਖ ਕਰਨ ਤੋਂ ਬਾਅਦ ਸਿਆਸਤ ਲਗਾਤਾਰ ਭਖਦੀ ਹੀ ਜਾ ਰਹੀ ਹੈ ਜਿਥੇ ਪਹਿਲਾਂ ਵਿਰੋਧ ਮਾਮਲੇ ’ਚ ਕੈਪਟਨ ਸਰਕਾਰ ’ਤੇ ਸਵਾਲ ਚੁੱਕ ਰਹੇ ਸਨ। ਉਥੇ ਹੀ ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਸਰਕਾਰ ’ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸਿੱਧੂ ਵੱਲੋਂ ਲਗਾਤਾਰ ਟਵੀਟ ਕਰ ਕੈਪਟਨ ਸਰਕਾਰ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਨਵਜੋਤ ਸਿੱਧੂ ਨੇ ਫਿਰ ਕੈਪਟਨ ਸਰਕਾਰ 'ਤੇ ਸਵਾਲ ਖੜੇ ਕੀਤੇ ਤੇ ਕਿਹਾ ਹਾਈ ਕੋਰਟ ਦੇ ਆਦੇਸ਼ ਦੀ ਕਾਪੀ ਤੋਂ ਬਾਅਦ 2 ਸਾਲਾਂ ’ਚ ਬਾਦਲ ਖਿਲਾਫ ਚਲਾਨ ਪੇਸ਼ ਨਹੀਂ ਕੀਤਾ ਗਿਆ। ਸੁਖਬੀਰ ਅਤੇ ਪ੍ਰਕਾਸ਼ ਬਾਦਲ ਦਾ ਨਾਂ ਐਫਆਈਆਰ 'ਚ ਵੀ ਨਹੀਂ ਦਰਜ ਕੀਤਾ ਗਿਆ ਤਾਂ ਇਸ ਮਾਮਲੇ ’ਚ ਇਨਸਾਫ ਕਿਵੇਂ ਮਿਲੇਗਾ ? ਉਹਨਾਂ ਨੇ ਕਿਹਾ ਕਿ ਮਾਮਲੇ ’ਚ ਮੌਜੂਦਾ ਗਵਾਹ ਸਨ ਤਾਂ ਉਹਨਾਂ ਨੂੰ ਅਦਾਲਤ ਸਾਹਮਣੇ ਕਿਉਂ ਨਹੀਂ ਲਿਆਂਦਾ ਗਿਆ ? ਸਿੱਧੂ ਨੇ ਕਿਹਾ ਕਿ ਕੇਸ ਨੂੰ ਕਮਜ਼ੋਰ ਕਰਨ ਲਈ ਜ਼ਿੰਮੇਵਾਰ ਕੌਣ ਹੈ ?
ਇਹ ਵੀ ਪੜੋ: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਰਦੂਲਗੜ੍ਹ ਦੇ ਕਰੰਡੀ 'ਚ ਕਿਸਾਨਾਂ ਨਾਲ ਕੀਤੀ ਮੀਟਿੰਗ