ਚੰਡੀਗੜ੍ਹ: ਗਰਮੀਆਂ ਦੇ ਮੌਸਮ ਵਿੱਚ ਜਾਵਨਰਾਂ ਅਤੇ ਪੰਛੀਆਂ ਨੂੰ ਕਾਫੀ ਸਮੱਸਿਆ ਆਉਂਦੀ ਹੈ। ਮਨੁੱਖਾਂ ਵਾਂਗ ਹੀ ਪੰਛੀਆਂ ਅਤੇ ਜਾਨਵਰਾਂ ਨੂੰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਗਰਮੀ ਦੇ ਮੌਸਮ ਚ ਅਸੀਂ ਆਪਣੀ ਸਿਹਤ ਅਤੇ ਖਾਣ ਪੀਣ ਦਾ ਧਿਆਨ ਰੱਖਦੇ ਹਾਂ ਉਝ ਹੀ ਜਾਨਵਰਾਂ ਅਤੇ ਪੰਛੀਆਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਇਸ ਸਬੰਧ ਚ ਪੈਟਸ ਐਸੋਸੀਏਸ਼ਨ ਦੇ ਪ੍ਰਧਾਨ ਸੋਨੂੰ ਨੇ ਜਾਨਵਰਾਂ ਅਤੇ ਪੰਛੀਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਦੱਸਿਆ ਕਿ ਗਰਮੀਆਂ ਚ ਉਨ੍ਹਾਂ ਦੇ ਖਾਣ ਪੀਣ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਗਰਮੀਆਂ ਚ ਕਈ ਲੋਕ ਜਾਨਵਰਾਂ ਦੇ ਖਾਣ ਪੀਣ ਨੂੰ ਲੈ ਕੇ ਅਣਗਹਿਲੀ ਵਰਤਦੇ ਹਨ ਜਿਸ ਕਾਰਨ ਜਾਨਵਰਾਂ ਨੂੰ ਇਸ ਕਾਰਨ ਕਾਫੀ ਪਰੇਸ਼ਾਨੀ ਆਉਂਦੀ ਹੈ।
ਗਰਮੀਆਂ ’ਚ ਪਾਲਤੂ ਜਾਨਵਰਾਂ ਲਈ ਇਹ ਗੱਲਾਂ ਜ਼ਰੂਰੀ
ਗਰਮੀਆਂ ਦੇ ਮੌਸਮ ਵਿੱਚ ਜਾਵਨਰਾਂ ਅਤੇ ਪੰਛੀਆਂ ਨੂੰ ਕਾਫੀ ਸਮੱਸਿਆ ਆਉਂਦੀ ਹੈ। ਮਨੁੱਖਾਂ ਵਾਂਗ ਹੀ ਪੰਛੀਆਂ ਅਤੇ ਜਾਨਵਰਾਂ ਨੂੰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਗਰਮੀ ਦੇ ਮੌਸਮ ਚ ਅਸੀਂ ਆਪਣੀ ਸਿਹਤ ਅਤੇ ਖਾਣ ਪੀਣ ਦਾ ਧਿਆਨ ਰੱਖਦੇ ਹਾਂ ਉਝ ਹੀ ਜਾਨਵਰਾਂ ਅਤੇ ਪੰਛੀਆਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਜਾਨਵਰਾਂ ਨੂੰ ਸਿੱਧੀ ਧੁੱਪ ਤੋਂ ਦੂਰ ਰੱਖੋ ਅਤੇ ਉਨ੍ਹਾਂ ਨੂੰ ਛਾਂ ਵਿੱਚ ਰੱਖਣਾ ਬਿਹਤਰ ਹੈ। ਗਰਮੀ ਦੇ ਮੌਸਮ ਵਿੱਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਨਾ ਸਿਰਫ ਮਨੁੱਖਾਂ ਨੂੰ ਹੁੰਦੀ ਹੈ, ਬਲਕਿ ਜਾਨਵਰਾਂ ਲਈ ਵੀ ਹੈ। ਇਸ ਲਈ ਉਨ੍ਹਾਂ ਨੂੰ ਪਾਣੀ ਦੀ ਕਮੀ ਨਾ ਹੋਣ ਦਿਓ। ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਆਪਣੇ ਪਾਲਤੂ ਜਾਨਵਰ ਨੂੰ ਕਿਧਰੇ ਲੈ ਕੇ ਜਾਂਦੇ ਹੋ ਤਾਂ ਯਾਦ ਰੱਖੋ ਕੀ ਜਾਨਵਰ ਗੱਡੀ ਚ ਇਕੱਲਾ ਨਾ ਰਹਿ ਜਾਵੇ। ਗੱਡੀ ਚ ਗਰਮੀ ਚ ਜਿਆਦਾ ਜਲਦੀ ਗਰਮ ਹੁੰਦੀ ਹੈ ਜਿਸ ਕਾਰਨ ਜਾਨਵਰਾਂ ਲਈ ਇਹੀ ਬਿਹਤਰ ਹੈ ਕਿ ਤੁਸੀਂ ਉਸਨੂੰ ਬਾਹਰ ਲਿਜਾਉਂਦੇ ਹੋਏ ਇਕੱਲਾ ਨਾ ਛੱਡੋ। ਇਸ ਤੋਂ ਇਲਾਵਾ ਪ੍ਰਧਾਨ ਸੋਨੂੰ ਨੇ ਇਹ ਵੀ ਦੱਸਿਆ ਕਿ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪਹਿਲਾਂ ਹੀ ਕੁੱਤਿਆ ਲਈ ਵੈਕਸੀਨ ਬਣੀ ਹੋਈ ਹੈ ਜਿਸ ਕਾਰਨ ਉਨ੍ਹਾਂ ਨੂੰ ਕੋਰੋਨਾ ਨਹੀਂ ਹੋ ਸਕਦਾ ਹੈ। ਪਰ ਫਿਰ ਵੀ ਜਿਵੇਂ ਅਸੀਂ ਘਰ ਰਹਿੰਦੇ ਹਾਂ ਉਨ੍ਹਾਂ ਨੂੰ ਵੀ ਜਿਆਦਾ ਤਰ ਘਰ ਚ ਹੀ ਰੱਖੋਂ।