ਚੰਡੀਗੜ੍ਹ: ਫਿਲਮ ਅਦਾਕਾਰ ਸਲਮਾਨ ਖਾਨ, ਉਨ੍ਹਾਂ ਦੀ ਛੋਟੀ ਭੈਣ ਅਲਵੀਰਾ ਅਤੇ ਉਸ ਦੀ ਕੰਪਨੀ ਬੀਇੰਗ ਹਿਊਮਨ ਦੇ ਕਈ ਅਧਿਕਾਰੀਆਂ ਖ਼ਿਲਾਫ਼ ਚੰਡੀਗੜ੍ਹ ਵਿੱਚ ਸ਼ਿਕਾਇਤ ਕੀਤੀ ਗਈ ਹੈ। ਇਹ ਸ਼ਿਕਾਇਤ ਮਨੀਮਾਜਰਾ, ਚੰਡੀਗੜ੍ਹ ਦੇ ਇੱਕ ਵਪਾਰੀ ਨੇ ਕੀਤੀ ਹੈ।
ਵਪਾਰੀ ਦਾ ਕਹਿਣਾ ਹੈ ਕਿ ਉਸਨੇ ਬੀਇੰਗ ਹਿਊਮਨ ਕੰਪਨੀ ਦਾ ਸ਼ੋਅਰੂਮ ਖੋਲ੍ਹਿਆ ਸੀ, ਜਿਸ 'ਤੇ ਉਸਨੇ ਕਈ ਕਰੋੜ ਰੁਪਏ ਖਰਚ ਕੀਤੇ ਸਨ। ਹੁਣ ਕੰਪਨੀ ਉਸਨੂੰ ਦਿੱਲੀ ਤੋਂ ਮਾਲ ਨਹੀਂ ਭੇਜ ਰਹੀ, ਇਸ ਤੋਂ ਇਲਾਵਾ ਕੰਪਨੀ ਦੀ ਵੈਬਸਾਈਟ ਵੀ ਬੰਦ ਆ ਰਹੀ ਹੈ।
ਚੰਡੀਗੜ੍ਹ 'ਚ ਸਲਮਾਨ ਖਾਨ ਅਤੇ ਉਨ੍ਹਾਂ ਦੀ ਭੈਣ ਸਮੇਤ ਕਈ ਲੋਕਾਂ 'ਤੇ ਮਾਮਲਾ ਦਰਜ ਇਸ ਸਬੰਧੀ ਜਿਆਦਾ ਜਾਣਕਾਰੀ ਦਿੰਦਿਆਂ ਵਪਾਰੀ ਅਰੁਣ ਗੁਪਤਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਸਲਮਾਨ ਖਾਨ ਦੀ ਕੰਪਨੀ ਬੀਇੰਗ ਹਿਊਮਨ ਦੇ ਨਾਮ 'ਤੇ ਉਸ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ ਹੈ। ਜਿਸ ਕਾਰਨ ਉਸਨੇ ਅਦਾਕਾਰ ਸਲਮਾਨ ਖਾਨ, ਉਸਦੀ ਭੈਣ ਅਲਵੀਰਾ ਅਤੇ ਉਨ੍ਹਾਂ ਦੀ ਕੰਪਨੀ ਦੇ ਸੀਈਓ ਪ੍ਰਕਾਸ਼ ਕਪਾਰੇ, ਸੰਧਿਆ, ਸੰਤੋਸ਼, ਅਨੂਪ,ਰੰਗਾ ਸਮੇਤ ਕਈ ਅਧਿਕਾਰੀ ਸ਼ਾਮਲ ਹਨ। ਜਿਨ੍ਹਾਂ ਸਬੰਧੀ ਮਾਮਲਾ ਦਰਜ ਕਰਵਾਇਆ ਗਿਆ ਹੈ।
ਵਪਾਰੀ ਦਾ ਇਲਜ਼ਾਮ ਹੈ ਕਿ ਸਲਮਾਨ ਖਾਨ ਨੇ ਖ਼ੁਦ ਉਸਨੂੰ ਮਨੀਮਾਜਰਾ ਵਿੱਚ ਇੱਕ ਸ਼ੋਅਰੂਮ ਖੋਲ੍ਹਣ ਲਈ ਕਿਹਾ ਸੀ। ਜਿਸ ਤੋਂ ਬਾਅਦ ਉਸਨੇ ਬੀਇੰਗ ਹਿਊਮਨ ਕੰਪਨੀ ਦੇ ਅਧੀਨ ਇੱਕ ਗਹਿਣਿਆਂ ਦਾ ਸ਼ੋਅਰੂਮ ਖੋਲ੍ਹਿਆ। ਉਸਨੇ ਦੱਸਿਆ ਕਿ ਸ਼ੋਅਰੂਮ ਬਣਾਉਣ 'ਚ ਤਕਰੀਬਨ 1 ਕਰੋੜ ਰੁਪਏ ਅਤੇ ਸਾਮਾਨ ਰੱਖਣ 'ਚ ਤਕਰੀਬਨ 2 ਕਰੋੜ ਰੁਪਏ ਖਰਚ ਕੀਤੇ, ਜਿਸ ਵਿਚ ਕੁੱਲ ਤਿੰਨ ਕਰੋੜ ਦਾ ਖਰਚ ਸ਼ਾਮਲ ਹੈ।
ਵਪਾਰੀ ਨੇ ਦੱਸਿਆ ਕਿ ਪਿਛਲੇ 1 ਸਾਲ ਤੋਂ ਉਨ੍ਹਾਂ ਨੂੰ ਸਨਮਾਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਵਪਾਰੀ ਨੇ ਦੱਸਿਆ ਕਿ ਸਲਮਾਨ ਖਾਨ ਨੇ ਉਨ੍ਹਾਂ ਨੂੰ ਬਿਗ ਬੌਸ ਦੇ ਸੈੱਟ 'ਤੇ ਵੀ ਬੁਲਾਇਆ ਸੀ ਅਤੇ ਸ਼ੋਅਰੂਮ ਖੋਲ੍ਹਣ 'ਤੇ ਖੁਸ਼ੀ ਜ਼ਾਹਰ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਸ਼ੋਅਰੂਮ ਦੇ ਉਦਘਾਟਨ 'ਤੇ ਵੀ ਆਉਣਗੇ ਪਰ ਬਾਅਦ 'ਚ ਰੁਝੇਵੇ ਦੀ ਗੱਲ ਕਰਕੇ ਇਥੇ ਨਹੀਂ ਆਏ।
ਚੰਡੀਗੜ੍ਹ ਪੁਲਿਸ ਅਨੁਸਾਰ ਵਪਾਰੀ ਅਰੁਣ ਗੁਪਤਾ ਦੀ ਸ਼ਿਕਾਇਤ ‘ਤੇ ਸਲਮਾਨ ਖਾਨ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਜਵਾਬ ਦੇਣ ਲਈ 10 ਦਿਨ ਦਿੱਤੇ ਗਏ ਹਨ।
ਇਹ ਵੀ ਪੜ੍ਹੋ:ਡਾ.ਹਰਸ਼ਵਰਧਨ ਨੂੰ ਮਿਲੇਗੀ ਪਾਰਟੀ ਵਿੱਚ ਇੱਕ ਨਵੀਂ ਵੱਡੀ ਜ਼ਿੰਮੇਵਾਰੀ ?