ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਵਿਰੁੱਧ ਲੜਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜ ਅਪ੍ਰੈਲ ਦੀ ਰਾਤ ਨੌ ਵਜੇ ਤੋਂ ਨੌ ਮਿੰਟਾਂ ਲਈ ਲੋਕਾਂ ਨੂੰ ਲਾਈਟਾਂ ਬੰਦ ਕਰ ਮੋਮਬੱਤੀ, ਦੀਵੇ ਤੇ ਮੋਬਾਈਲ ਦੀ ਫਲੈਸ਼ ਲਾਈਟ ਜਲਾਏ ਜਾਣ ਦੀ ਅਪੀਲ ਕੀਤੀ ਗਈ ਸੀ। ਪੜ੍ਹੇ -ਲਿੱਖੇ ਹੋਣ ਦੇ ਬਾਵਜੂਦ ਸ਼ਹਿਰ ਚੰਡੀਗੜ੍ਹ ਦੇ ਕੁੱਝ ਲੋਕਾਂ ਨੇ ਆਤਿਸ਼ਬਾਜ਼ੀ ਕੀਤੀ। ਇਸ ਆਤਿਸ਼ਬਾਜ਼ੀ ਕਾਰਨ ਏਅਰ ਇੰਡੈਕਸ ਕੁਆਲਿਟੀ 'ਤੇ ਪਏ ਪ੍ਰਭਾਵ ਬਾਰੇ ਪੜਤਾਲ ਕਰਨ ਲਈ ਈਟੀਵੀ ਭਾਰਤ ਦੀ ਟੀਮ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਡਾਇਰੈਕਟਰ ਦਵੇਂਦਰ ਦਲਾਈ ਨਾਲ ਖ਼ਾਸ ਗੱਲਬਾਤ ਕੀਤੀ।
ਏਅਰ ਇੰਡੈਕਸ ਕੁਆਲਿਟੀ 'ਤੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਡਾਇਰੈਕਟਰ ਦੇਵੇਂਦਰ ਦਲਾਈ ਨੇ ਕਿਹਾ ਕਿ ਲੌਕਡਾਊਨ ਤੋਂ ਬਾਅਦ ਲਗਾਤਾਰ ਸ਼ਹਿਰ ਦੇ ਏਅਰ ਕੁਆਲਿਟੀ ਇੰਡੈਕਸ 'ਚ ਸੁਧਾਰ ਹੋ ਰਿਹਾ ਹੈ ਅਤੇ ਆਤਿਸ਼ਬਾਜੀ ਨਾਲ ਫੈਲੇ ਪ੍ਰਦੂਸ਼ਣ ਦਾ ਏਅਰ ਕੁਆਲਿਟੀ ਇੰਡੈਕਸ ਉੱਪਰ ਮਾਮੂਲੀ ਜਿਹਾ ਅਸਰ ਹੀ ਪਿਆ ਹੈ। ਵਾਤਾਵਰਣ ਸਾਫ਼ ਹੋਣ ਦੇ ਚਲਦੇ ਇਸ 'ਤੇ ਕਿਸੇ ਤਰ੍ਹਾਂ ਦਾ ਕੋਈ ਬੂਰਾ ਪ੍ਰਭਾਵ ਨਹੀਂ ਪਿਆ ਹੈ।