ਚੰਡੀਗੜ੍ਹ:ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ’ਚ ਦਿਨੋਂ ਦਿਨ ਕਮੀ ਆ ਰਹੀ ਹੈ ਜਿਸਦੇ ਚੱਲਦੇ ਮੁੜ ਤੋਂ ਜਿੰਦਗੀ ਪਟੜੀ ਤੋਂ ਆਉਣ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ’ਚ ਵੀ ਪ੍ਰਸ਼ਾਸਨ ਵੱਲੋਂ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਚ ਕਮੀ ਨੂੰ ਵੇਖਦੇ ਹੋਏ ਐਤਵਾਰ ਨੂੰ ਹੀ ਪੂਰੀ ਤਰ੍ਹਾਂ ਵੀਕੈਂਡ ਲੌਕਡਾਊਨ ਰੱਖਿਆ ਗਿਆ ਹੈ ਅਤੇ ਬਾਕੀ 6 ਦਿਨ ਕੰਮ ਚੱਲ ਰਿਹਾ ਹੈ। ਦੂਜੇ ਪਾਸੇ ਕੋਰੋਨਾ ਮਹਾਂਮਾਰੀ ਤੋਂ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਸੈਕਟਰ ਵੀ ਫਿਰ ਤੋਂ ਰਫਤਾਰ ਫੜਨ ਲੱਗੇ ਹਨ।
ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਟੂਰਿਜ਼ਮ ਅਤੇ ਹੌਸਪਿਟੈਲਿਟੀ ਸੈਟਕਰ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ। ਕੋਰੋਨਾ ਦੀ ਪਹਿਲੀ ਲਹਿਰ ਵਿੱਚ ਹੀ ਚੰਡੀਗੜ੍ਹ ਦੇ ਬਹੁਤ ਸਾਰੇ ਹੋਟਲ ਰੈਸਟੋਰੈਂਟ ਬੰਦ ਹੋ ਗਏ ਸੀ। ਜੋ ਲੀਜ਼ ’ਤੇ ਸੀ ਉਹ ਲੀਜ਼ ਮਨੀ ਨਹੀਂ ਦੇ ਪਾਏ। ਪਰ ਜਦੋਂ ਉਨ੍ਹਾਂ ਨੇ ਕੰਮ ਸ਼ੁਹੂ ਕੀਤਾ ਹੈ ਤਾਂ ਦੂਜੀ ਲਹਿਰ ਕਾਰਨ ਮੁੜ ਤੋਂ ਸਾਰਾ ਕੰਮ ਠੱਪ ਹੋ ਗਿਆ। ਹੁਣ ਫਿਰ ਪਿਛਲੇ ਸਾਲ ਵਾਂਗ ਹਾਲਾਤ ਹੋ ਗਏ ਹਨ। ਪਰ ਹੌਸਪਿਟੈਲਿਟੀ ਇੰਡਸਟਰੀ ਉਮੀਦ ਕਰ ਰਹੀ ਹੈ ਕਿ ਉਹ ਜਲਦ ਹੀ ਰਿਕਵਰ ਕਰਨਗੇ।
ਇਸ ਸਬੰਧ ’ਚ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਚੇਅਰਮੈਨ ਮਨਮੋਹਨ ਕੋਹਲੀ ਨੇ ਦੱਸਿਆ ਕਿ ਸਾਡੀ ਇੰਡਸਟਰੀ ਅਜਿਹੀ ਇੰਡਸਟਰੀ ਹੈ ਜਿਸ ਵਿਚ ਜੇਕਰ ਇੱਕ ਦਿਨ ਖਾਣਾ ਨਹੀਂ ਵਿਕਦਾ ਤਾਂ ਅਗਲੇ ਦਿਨ ਉਹ ਖਰਾਬ ਹੋ ਜਾਂਦਾ ਹੈ। ਪਰ ਉਨ੍ਹਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਨ੍ਹਾਂ ਦੀ ਇੰਡਸਟਰੀ ਨੂੰ ਕੋਰੋਨਾ ਕਾਰਨ ਜਿਹੜਾ ਨੁਕਸਾਨ ਝੇਲਣਾ ਪਿਆ ਹੈ ਉਸਨੂੰ ਉਹ ਠੀਕ ਕਰਨ ਲੈਣਗੇ।
ਔਖੇ ਸਮੇਂ ’ਚ ਪ੍ਰਸ਼ਾਸਨ ਦੇਵੇ ਸਾਥ