ਚੰਡੀਗੜ੍ਹ:26 ਜੂਨ ਨੂੰ ਪੰਜਾਬ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਂਦੇ ਕਿਸਾਨਾਂ ਉਪਰ ਚੰਡੀਗੜ੍ਹ ਪੁਲੀਸ ਵੱਲੋਂ ਪਰਚੇ ਦਰਜ ਕੀਤੇ ਗਏ ਹਨ। ਜਿਸ ਨੂੰ ਲੈ ਕੇ ਕਿਸਾਨ ਯੂਨੀਅਨ ਵੱਲੋਂ ਅੱਜ ਚੰਡੀਗੜ੍ਹ ਦੇ ਐਸਐਸਪੀ ਨਾਲ ਮੁਲਾਕਾਤ ਕੀਤੀ ਗਈ।
ਮੁਲਾਕਾਤ ਤੋਂ ਬਾਅਦ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਐੱਸਐੱਸਪੀ ਵੱਲੋਂ ਪੰਦਰਾਂ ਦਿਨ ਦਾ ਸਮਾਂ ਮੰਗਿਆ ਅਤੇ ਕਿਹਾ ਕੀ ਅਸੀਂ ਇਸ ਮੁੱਦੇ ਤੇ ਵਿਚਾਰ ਕਰਾਂਗੇ ਅਤੇ ਜੇਕਰ ਗ਼ਲਤ ਪਰਚਾ ਦਰਜ ਹੋਇਆ ਉਸ ਨੂੰ ਰੱਦ ਕਰਾਂਗੇ।ਬੂਟਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਦਰਾਂ ਦਿਨ ਦਾ ਇੰਤਜ਼ਾਰ ਕੀਤਾ ਜਾਵੇਗਾ ਜੇ ਝੂਠੇ ਪਰਚੇ ਰੱਦ ਨਾ ਕੀਤੇ ਗਏ ਤਾਂ ਅਸੀ ਧਰਨਾ ਲਾਵਾਂਗੇ।
15 ਦਿਨ 'ਚ ਪਰਚੇ ਵਾਪਸ ਨਾ ਲਏ ਤਾਂ ਸੰਘਰਸ਼ ਕਰਾਗੇ ਤੇਜ਼:ਕਿਸਾਨ ਦੱਸ ਦੇਇਆ ਕਿ ਛੱਬੀ ਜੂਨ ਨੂੰ ਜਦੋਂ ਕਿਸਾਨ ਮਾਰਚ ਕੱਢਿਆ ਗਿਆ ਸੀ ਉਸ ਮੌਕੇ ਚੰਡੀਗੜ੍ਹ ਪੁਲਿਸ ਕਹਿੰਦੀ ਨਜ਼ਰ ਆ ਰਹੀ ਸੀ ਕਿ ਇਹ ਮਾਰਚ ਸ਼ਾਂਤਮਈ ਹੈ ਪਰ ਅਗਲੇ ਦਿਨ ਕੁਝ ਸਿੰਗਰ ਜਾਂ ਕਿਸਾਨ ਜਿਹੜੇ ਧਰਨੇ ਵਿਚ ਸ਼ਾਮਲ ਸਨ ਉਨ੍ਹਾਂ ਖ਼ਿਲਾਫ਼ ਪਰਚੇ ਦਰਜ ਕਰ ਦਿੱਤੇ।ਜਿਨ੍ਹਾਂ ਵਿੱਚੋਂ ਜੱਸ ਬਾਜਵਾ ,ਸੋਨੀਆ ਮਾਨ,ਬਲਦੇਵ ਸਿਰਸਾ ਅਤੇ ਲੱਖਾ ਸਿਧਾਣਾ ਸ਼ਾਮਿਲ ਹਨ।
ਉਥੇ ਗੁਰਨਾਮ ਸਿੰਘ ਚਡੂਨੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਿਸ਼ਨ ਪੰਜਾਬ ਚਲਾਉਣ ਤੇ ਬੂਟਾ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਇ ਹੈ ਪਰ ਸਾਡਾ ਅਜੇ ਚੋਣ ਲੜਨ ਦਾ ਕੋਈ ਪ੍ਰੋਗਰਾਮ ਨਹੀਂ ਕਿਉਂਕਿ ਸਾਡਾ ਨਿਸ਼ਾਨਾ ਖੇਤੀ ਕਾਨੂੰਨ ਰੱਦ ਕਰਵਾਉਣਾ ਹੈ।
ਇਹ ਵੀ ਪੜ੍ਹੋ:-ਗੈਂਗਸਟਰ ਰਹੇ ਕੁਲਬੀਰ ਨਰੂਆਣਾ ਦਾ ਗੋਲੀਆਂ ਮਾਰ ਕੇ ਕਤਲ