ETV Bharat Punjab

ਪੰਜਾਬ

punjab

ETV Bharat / city

ਜੇਕਰ ਆਕਸੀਜਨ ਲੈਵਲ ਠੀਕ ਹੈ ਤਾਂ ਹਸਪਤਾਲ ਜਾਣ ਦੀ ਲੋੜ ਨਹੀਂ: ਪੀਜੀਆਈ ਡਾਕਟਰ - ਡਾਕਟਰ ਸੋਨੂੰ ਗੋਇਲ

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਘੱਟਣ ਦਾ ਨਾਂਅ ਨਹੀਂ ਲੈ ਰਿਹਾ। ਦਿਨ ਵੱਧਣ ਦੇ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਕੋਰੋਨਾ ਨੂੰ ਲੈ ਕੇ ਲੋਕਾਂ ਵਿੱਚ ਡਰ ਇਸ ਕਦਰ ਫੈਲ ਚੁੱਕਿਆ ਹੈ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਪੌਜ਼ੀਟਿਵ ਹੁੰਦਾ ਹੈ ਤਾਂ ਉਹ ਤਰੁੰਤ ਹਸਪਤਾਲ ਨੂੰ ਭਜਦਾ ਹੈ। ਅਜਿਹੇ ਵਿੱਚ ਹਸਪਤਾਲਾਂ ਉੱਤੇ ਮਰੀਜ਼ਾਂ ਦਾ ਵੱਧ ਬੋਝ ਪੈ ਰਿਹਾ ਹੈ।

ਫ਼ੋਟੋ
ਫ਼ੋਟੋ
author img

By

Published : May 3, 2021, 12:27 PM IST

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਘੱਟਣ ਦਾ ਨਾਂਅ ਨਹੀਂ ਲੈ ਰਿਹਾ। ਦਿਨ ਵੱਧਣ ਦੇ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਕੋਰੋਨਾ ਨੂੰ ਲੈ ਕੇ ਲੋਕਾਂ ਵਿੱਚ ਡਰ ਇਸ ਕਦਰ ਫੈਲ ਚੁੱਕਿਆ ਹੈ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਪੌਜ਼ੀਟਿਵ ਹੁੰਦਾ ਹੈ ਤਾਂ ਉਹ ਤਰੁੰਤ ਹਸਪਤਾਲ ਨੂੰ ਭਜਦਾ ਹੈ। ਅਜਿਹੇ ਵਿੱਚ ਹਸਪਤਾਲਾਂ ਉੱਤੇ ਮਰੀਜ਼ਾਂ ਦਾ ਵੱਧ ਬੋਝ ਪੈ ਰਿਹਾ ਹੈ।

ਵੇਖੋ ਵੀਡੀਓ

ਕਈ ਵਾਰ ਉਨ੍ਹਾਂ ਮਰੀਜ਼ਾਂ ਨੂੰ ਥਾਂ ਨਹੀਂ ਮਿਲ ਪਾਉਂਦੀ ਜਿਨ੍ਹਾਂ ਨੂੰ ਇਲਾਜ ਸੇਵਾਵਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਕੋਰੋਨਾ ਨਾਲ ਪੀੜਤ ਕਿਹੜੇ ਮਰੀਜ਼ਾਂ ਨੂੰ ਹਸਪਤਾਲ ਜਾਣ ਦੀ ਲੋੜ ਹੈ ਅਤੇ ਕਿੰਨ੍ਹਾਂ ਨੂੰ ਕੁਆਰੰਟੀਨ ਸੈਂਟਰ ਜਾਂ ਹੋਮ ਕੁਆਰੰਟੀਨ ਵਿੱਚ ਰਹਿੰਦੇ ਹੋਏ ਆਪਣਾ ਇਲਾਜ ਕਰ ਸਕਦੇ ਹਨ।

ਇਸ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਚੰਡੀਗੜ੍ਹ ਪੀਜੀਆਈ ਦੇ ਸਕੂਲ ਆਫ ਪਬਲਿਕ ਹੈਲਥ ਦੇ ਡਾਕਟਰ ਸੋਨੂੰ ਗੋਇਲ ਨਾਲ ਗਲਬਾਤ ਕੀਤੀ। ਡਾਕਟਰ ਸੋਨੂੰ ਗੋਇਲ ਨੇ ਦੱਸਿਆ ਕਿ ਕੋਰੋਨਾ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਹੋਣਾ ਪਵੇਗਾ ਇਸ ਦੇ ਲਈ ਕਈ ਹਾਲਾਤ ਮਾਇਨੇ ਰਖਦੇ ਹਨ। ਜੇਕਰ ਕੋਰੋਨਾ ਪੌਜ਼ੀਟਿਵ ਹੋਣ ਦੇ ਬਾਅਦ ਹਲਕਾ ਬੁਖਾਰ ਆਉਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਜੇਕਰ ਬੁਖਾਰ ਜਿਆਦਾ ਹੈ ਤਾਂ ਡਾਕਟਰ ਨਾਲ ਗੱਲਬਾਤ ਕਰਨੀ ਚਾਹੀਦੀ।

ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਸਭ ਤੋਂ ਪਹਿਲਾਂ ਆਪਣਾ ਆਕਸੀਜਨ ਲੈਵਲ ਚੈੱਕ ਕਰਨਾ ਚਾਹੀਦਾ ਹੈ। ਜੇਕਰ ਆਕਸੀਜਨ ਲੈਵਲ 92 ਤੋਂ ਜਿਆਦਾ ਹੈ ਤਾਂ ਉਸ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਹੈ। ਜੇਕਰ ਉਸ ਦਾ ਆਕਸੀਜਨ ਦਾ ਪੱਧਰ ਘੱਟ ਹੋ ਜਾਂਦਾ ਹੈ ਤਾਂ ਉਸ ਨੂੰ ਤਰੁੰਤ ਹਸਪਤਾਲ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕਈ ਮਰੀਜ਼ਾਂ ਦਸਤ ਵੀ ਹੋ ਜਾਂਦਾ ਹੈ ਜੇਕਰ ਦਸਤ ਜਿਆਦਾ ਹੈ ਤਾਂ ਹੀ ਮਰੀਜ਼ ਨੂੰ ਹਸਪਤਾਲ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਮਰੀਜ਼ ਵਿੱਚ ਆਕਸੀਜਨ ਦਾ ਪੱਧਰ ਠੀਕ ਹੈ ਬੁਖਾਰ ਜਿਆਦਾ ਨਹੀਂ ਜਾਂ ਦਸਤ ਦੀ ਸਮਸਿਆ ਨਹੀਂ ਹੈ ਤਾਂ ਉਸ ਮਰੀਜ਼ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਹੈ। ਉਹ ਘਰ ਵਿੱਚ ਹੀ ਡਾਕਟਰ ਨਾਲ ਸਪੰਰਕ ਕਰ ਸਕਦਾ ਹੈ ਅਤੇ ਡਾਕਟਰਾਂ ਦੇ ਨਿਰਦੇਸ਼ਾਂ ਮੁਤਾਬਕ ਆਪਣਾ ਇਲਾਜ ਕਰ ਸਕਦਾ ਹੈ।

ABOUT THE AUTHOR

...view details