ਪੰਜਾਬ

punjab

ETV Bharat / city

ਜੇਕਰ ਘਰ 'ਚ ਹੈ ਕੋਈ ਕੋਰੋਨਾ ਪੀੜਤ ਤਾਂ ਸਰਜੀਕਲ ਮਾਸਕ ਦੀ ਕਰੋ ਵਰਤੋਂ - ਡਾ. ਸੋਨੂੰ ਗੋਇਲ

ਜੇਕਰ ਘਰ ਦਾ ਕੋਈ ਮੈਂਬਰ ਕੋਰੋਨਾ ਪੌਜ਼ੀਟਿਵ ਹੋ ਜਾਂਦਾ ਹੈ ਤਾਂ ਪਰਿਵਾਰ ਦੇ ਲੋਕ ਉਸ ਦੀ ਦੇਖਭਾਲ ਕਰਨ ਤੋਂ ਡਰਦੇ ਹਨ ਪਰ ਡਰਨ ਦੀ ਬਜਾਏ ਪਰਿਵਾਰ ਦੇ ਹੋਰ ਮੈਂਬਰ ਕੁਝ ਸਾਵਧਾਨੀਆਂ ਦੀ ਪਾਲਣਾ ਕਰਕੇ ਕੋਰੋਨਾ ਸੰਕਰਮਿਤ ਮੈਂਬਰ ਦਾ ਖਿਆਲ ਰੱਖ ਸਕਦੇ ਹੈ।

ਫ਼ੋਟੋ
ਫ਼ੋਟੋ

By

Published : May 4, 2021, 11:38 AM IST

ਚੰਡੀਗੜ੍ਹ: ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਪਰ ਹਸਪਤਾਲਾਂ ਵਿੱਚ ਸਿਰਫ਼ ਗੰਭੀਰ ਰੂਪ ਨਾਲ ਬੀਮਾਰ ਮਰੀਜ਼ਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਜੇਕਰ ਘਰ ਵਿੱਚ ਕੋਈ ਮੈਂਬਰ ਕੋਰੋਨਾ ਪੌਜ਼ੀਟਿਵ ਹੁੰਦਾ ਹੈ ਤਾਂ ਉਸ ਨੂੰ ਘਰ ਵਿੱਚ ਕੁਆਰੰਟੀਨ ਕਰ ਪੀੜਤ ਦੇ ਪਰਿਵਾਰਕ ਮੈਂਬਰ ਉਸ ਦਾ ਧਿਆਨ ਰੱਖਣ। ਪਰ ਇਸ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਕੁਝ ਸਾਵਧਾਨੀਆਂ ਦਾ ਵੀ ਧਿਆਨ ਰੱਖਣਾ ਹੋਵੇਗਾ। ਇਸ ਨੂੰ ਲੈ ਕੇ ਈਟੀਵੀ ਭਾਰਤ ਨੇ ਚੰਡੀਗੜ੍ਹ ਪੀਜੀਆਈ ਦੇ ਸਕੂਲ ਆਫ ਪਬਲਿਕ ਹੈਲਥ ਦੇ ਡਾਕਟਰ ਸੋਨੂੰ ਗੋਇਲ ਨਾਲ ਗੱਲਬਾਤ ਕੀਤੀ।

ਜੇਕਰ ਘਰ ਦਾ ਕੋਈ ਮੈਂਬਰ ਕੋਰੋਨਾ ਪੌਜ਼ੀਟਿਵ ਹੋ ਜਾਂਦਾ ਹੈ ਤਾਂ ਪਰਿਵਾਰ ਦੇ ਲੋਕ ਉਸ ਦੀ ਦੇਖਭਾਲ ਕਰਨ ਤੋਂ ਡਰਦੇ ਹਨ ਪਰ ਡਰਨ ਦੀ ਬਜਾਏ ਪਰਿਵਾਰ ਦੇ ਹੋਰ ਮੈਂਬਰ ਕੁਝ ਸਾਵਧਾਨੀਆਂ ਦੀ ਪਾਲਣਾ ਕਰਕੇ ਕੋਰੋਨਾ ਸੰਕਰਮਿਤ ਮੈਂਬਰ ਦਾ ਖਿਆਲ ਰੱਖ ਸਕਦੇ ਹਨ। ਚੰਡੀਗੜ੍ਹ ਪੀਜੀਆਈ ਦੇ ਸਕੂਲ ਆਫ ਪਬਲਿਕ ਹੈਲਥ ਦੇ ਡਾਕਟਰ ਸੋਨੂੰ ਗੋਇਲ ਨੇ ਕਿਹਾ ਕਿ ਸਭ ਤੋਂ ਮੁੱਖ ਤਿੰਨ ਸਾਵਧਾਨੀਆਂ ਹਨ। ਸਭ ਤੋਂ ਪਹਿਲਾਂ ਤਾਂ ਘਰ ਦਾ ਕੋਈ ਵੀ ਮੈਂਬਰ ਕੋਰੋਨਾ ਪੀੜਤ ਦੇ ਸਪੰਰਕ ਵਿੱਚ ਬਿਲਕੁਲ ਨਾ ਆਵੇ।

ਵੇਖੋ ਵੀਡੀਓ

ਡਾ. ਸੋਨੂੰ ਗੋਇਲ ਨੇ ਕਿਹਾ ਕਿ ਕੋਰੋਨਾ ਮਰੀਜ਼ ਨੂੰ ਅਸੀਂ ਘਰ ਵਿੱਚ ਵੱਖਰੇ ਕਮਰੇ ਵਿੱਚ ਰੱਖਦੇ ਹੀ ਹੈ। ਇਸ ਤੋਂ ਇਲਾਵਾ ਸਾਨੂੰ ਹੋਰ ਕਈ ਸਾਵਧਾਨੀਆਂ ਵਰਤੀਆਂ ਹੁੰਦੀਆਂ ਹਨ ਜਿਵੇਂ ਕਿ ਕਈ ਲੋਕ ਕੋਰੋਨਾ ਪੀੜਤ ਦੇ ਘਰ ਵਿੱਚ ਹੁੰਦੇ ਹੋਏ ਵੀ ਕੱਪੜੇ ਦੇ ਮਾਸਕ ਦਾ ਇਸਤੇਮਾਲ ਕਰਦੇ ਹਨ ਜੋ ਕਿ ਬੇਹੱਦ ਗਲਤ ਹੈ ਘਰ ਵਿੱਚ ਲੋਕਾਂ ਨੂੰ ਹਮੇਸ਼ਾਂ ਸਰਜੀਕਲ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਸ ਤੋਂ ਇਲਾਵਾ ਮਰੀਜ਼ ਨੂੰ ਖਾਣਾ ਜਾਂ ਹੋਰ ਸਮਾਨ ਦਿੰਦੇ ਸਮੇਂ ਖਾਸ ਸਾਵਧਾਨੀਆਂ ਵਰਤਣ ਦੀ ਲੋੜ ਹੈ। ਇਸ ਦੇ ਲਈ ਮਰੀਜ਼ ਦੇ ਕਮਰੇ ਦੇ ਦਰਵਾਜੇ ਦੇ ਕੋਲ ਇੱਕ ਟੇਬਲ ਰੱਖੋ। ਜੋ ਵੀ ਖਾਣਾ ਜਾਂ ਸਮਾਨ ਮਰੀਜ਼ਾਂ ਨੂੰ ਦੇਣਾ ਹੈ। ਉਹ ਟੇਬਲ ਉੱਤੇ ਰੱਖ ਦਓ ਅਤੇ ਉਸ ਦੇ ਬਾਅਦ ਉੱਥੇ ਦੀ ਪਾਸੇ ਹਟ ਜਾਓ। ਤਾਂ ਜੋ ਮਰੀਜ਼ ਉੱਥੋਂ ਦੀ ਆਪ ਸਮਾਨ ਚੁੱਕ ਲਵੇ। ਅਜਿਹਾ ਕਰਨ ਨਾਲ ਮਰੀਜ਼ ਦੇ ਕੋਲ ਸਾਰੇ ਸਮਾਨ ਵੀ ਪਹੁੰਚ ਜਾਵੇਗਾ ਅਤੇ ਪਰਿਵਾਰ ਦੇ ਲੋਕ ਉਸ ਦੇ ਸਪੰਰਕ ਵਿੱਚ ਵੀ ਨਹੀਂ ਆਉਣਗੇ।

ਸਾਵਧਾਨੀ ਦੇ ਬਾਰੇ ਵਿੱਚ ਗੱਲਬਾਤ ਕਰਦੇ ਹੋਏ ਡਾ. ਗੋਇਲ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਸੰਕਰਮਿਤ ਮਰੀਜ਼ ਨੂੰ ਬੰਦ ਕਮਰੇ ਵਿੱਚ ਰਹਿਣਾ ਪੈਂਦਾ ਹੈ। ਜਿਸ ਨਾਲ ਉਹ ਇਕੱਲੇਪਣ ਦਾ ਸ਼ਿਕਾਰ ਹੋ ਸਕਦਾ ਹੈ। ਕਿਉਂਕਿ ਕਮਰੇ ਵਿੱਚ ਉਸ ਦੇ ਨਾਲ ਹੋਰ ਮੈਂਬਰ ਮੌਜੂਦ ਨਹੀਂ ਹੁੰਦਾ ਇਸ ਲਈ ਉਨ੍ਹਾਂ ਮਰੀਜ਼ਾਂ ਤੋਂ ਬਾਰ ਬਾਰ ਗੱਲਬਾਤ ਕਰਨਾ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਜ਼ਰੂਰੀ ਹੁੰਦਾ ਹੈ।

ਪਰ ਪਰਿਵਾਰ ਦੇ ਮੈਂਬਰ ਉਸ ਦੇ ਕੋਲ ਬੈਠ ਕੇ ਉਨ੍ਹਾਂ ਨਾਲ ਗੱਲਬਾਤ ਨਹੀਂ ਕਰ ਸਕਦੇ ਇਸ ਲਈ ਜਦੋਂ ਵੀ ਉਨ੍ਹਾਂ ਨਾਲ ਗੱਲਬਾਤ ਕਰੋਂ ਤਾਂ ਹਮੇਸ਼ਾ ਫੋਨ ਦਾ ਵਰਤੋਂ ਕਰੋ। ਅਜਿਹਾ ਕਰਨ ਨਾਲ ਪਰਿਵਾਰ ਦੇ ਲੋਕ ਮਰੀਜ਼ਾਂ ਤੋਂ ਗੱਲਬਾਤ ਕਰ ਪਾਉਣਗੇ ਅਤੇ ਉਸ ਦੇ ਸਪੰਰਕ ਵਿੱਚ ਆਉਣ ਤੋਂ ਬੱਚ ਜਾਣਗੇ।

ABOUT THE AUTHOR

...view details