ਚੰਡੀਗੜ੍ਹ: ਅਕਸਰ ਇਹ ਕਿਹਾ ਜਾਂਦਾ ਹੈ ਕਿ ਆਈ.ਏ.ਐਸ ਅਧਿਕਾਰੀ ਸਖ਼ਤ ਮਿਜ਼ਾਜ ਦੇ ਹੁੰਦੇ ਹਨ ਪਰ ਆਪਣੇ ਕੰਮ 'ਚ ਰੁਝੇਵੇਆਂ ਦੇ ਚੱਲਦਿਆਂ ਉਹ ਆਪਣੇ ਸ਼ੌਂਕ ਨੂੰ ਪੂਰਾ ਨਹੀਂ ਕਰ ਪਾਉਂਦੇ। ਇਸ ਦੇ ਨਾਲ ਹੀ ਕਈ ਅੀਜਹੇ ਅਫ਼ਸਰ ਵੀ ਹਨ ਜੋ ਆਪਣੇ ਸ਼ੌਂਕ ਨੂੰ ਵੀ ਆਪਣੇ ਕੰਮ ਦੀ ਤਰ੍ਹਾਂ ਮਹੱਤਵ ਦਿੰਦੇ ਹਨ,ਅਤੇ ਉਸ ਨੂੰ ਨਾਲ-ਨਾਲ ਲੈ ਚੱਲਦੇ ਹਨ। ਅਜਿਹੀ ਹੀ ਇੱਕ ਪੰਜਾਬ ਕਾਡਰ ਦੀ ਮਹਿਲਾ ਆਈ.ਏ.ਐਸ ਅਫ਼ਸਰ ਰਾਖੀ ਗੁਪਤਾ ਹੈ। ਜਿਨਾਂ ਆਪਣੇ ਗਾਇਕੀ ਦੇ ਸ਼ੌਂਕ ਨੂੰ ਖ਼ਤਮ ਨਹੀਂ ਹੋਣ ਦਿੱਤਾ।
ਇਸ ਸਬੰਧੀ ਗੱਲਬਾਤ ਕਰਦਿਆਂ ਰਾਖੀ ਗੁਪਤਾ ਨੇ ਦੱਸਿਆ ਕਿ ਆਪਣੇ ਸ਼ੌਂਕ ਨੂੰ ਉਹ ਆਪਣੇ ਪਰਿਵਾਰ ਦੀ ਮਦਦ ਨਾਲ ਪੂਰਾ ਕਰ ਸਕੇ ਹਨ। ਉਨ੍ਹਾਂ ਦੱਸਿਆ ਕਿ ਕ੍ਰਿਸ਼ਨ ਅਤੇ ਰਾਧਾ ਦੀ ਇਕੱਠਿਆਂ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਪਣਾ ਪਹਿਲਾ ਗੀਤ ਉਨ੍ਹਾਂ ਰਾਧਾ ਨੂੰ ਲੈਕੇ ਰਿਲੀਜ ਕੀਤਾ ਸੀ ਅਤੇ ਹੁਣ ਉਹ ਭਗਵਾਨ ਕ੍ਰਿਸ਼ਨ ਨਾਲ ਸਬੰਧਿਤ ਗੀਤ ਲੈਕੇ ਆਏ ਹਨ।