ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਿੱਚ ਤਿੱਖੀ ਨੋਕ ਝੋਕ ਦੇਖਣ ਨੂੰ ਮਿਲੀ। ਹਰਮਿੰਦਰ ਗਿੱਲ ਨੇ ਕਿਹਾ ਕਿ ਮਜੀਠੀਆ ਦੱਸਣ ਕਿ ਉਨ੍ਹਾਂ ਨੇ ਮੈਨੂੰ ਟਾਊਟ ਕਿਉਂ ਕਿਹਾ? ਇਸ ਨੂੰ ਲੈ ਕੇ ਵਿੱਚ ਵਿਧਾਨ ਸਭਾ ਵਿੱਚ ਕਾਫ਼ੀ ਹੰਗਾਮਾ ਹੋਇਆ। ਵਿਧਾਨ ਸਭਾ ਤੋਂ ਬਾਹਰ ਆ ਕੇ ਬਿਕਰਮ ਮਜੀਠੀਆ ਨੇ ਹਰਮਿੰਦਰ ਗਿੱਲ 'ਤੇ ਕਈ ਆਰੋਪ ਲਗਾਏ।
ਬਿਕਰਮ ਮਜੀਠੀਆ ਨੇ ਆਰੋਪ ਲਗਾਏ ਕਿ ਮਨੀਸ਼ ਤਿਵਾੜੀ ਦੇ ਪਿਤਾ ਬੀਐਨ ਤਿਵਾੜੀ ਦਾ ਕਤਲ ਕਾਂਗਰਸ ਦੇ ਵਿਧਾਇਕ ਹਰਮਿੰਦਰ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ ਉਸ ਵੇਲੇ ਦਸਮੇਸ਼ ਰੈਜੀਮੈਂਟ ਬਣਾਈ ਸੀ ਅਤੇ ਸੀਬੀਆਈ ਕੋਲ ਹੱਥ ਲਿਖਤ ਮੌਜੂਦ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕੀ ਉਹ ਹੱਥ ਲਿਖਤ ਹਰਮਿੰਦਰ ਗਿੱਲ ਦੀ ਹੈ ਅਤੇ ਉਨ੍ਹਾਂ ਨੇ ਹੀ ਬੀਐਨ ਤਿਵਾੜੀ ਦਾ ਕਤਲ ਕੀਤਾ ਹੈ।