ਪੰਜਾਬ

punjab

ETV Bharat / city

ਮੈਂ IPS ਨਾ ਰਹਿੰਦੇ ਹੋਏ ਵੀ ਜਾਂਚ 'ਚ ਦਿੰਦਾ ਰਹਾਂਗਾ ਸਹਿਯੋਗ, ਕੈਪਟਨ ਤੋਂ ਮਨਵਾਈ ਆਪਣੀ ਗੱਲ: ਕੁੰਵਰ ਵਿਜੈ ਪ੍ਰਤਾਪ - ਕੈਪਟਨ ਤੋਂ ਮਨਵਾਈ ਆਪਣੀ ਗੱਲ

ਕੁੰਵਰ ਵਿਜੈ ਪ੍ਰਤਾਪ ਨੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕਰਨ ਵਾਲੇ ਸਿਆਸੀ ਲੋਕਾਂ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਾਈ ਕੋਰਟ ਵਿੱਚ ਪੇਸ਼ ਕੀਤੇ ਜਾਣ ਵਾਲੇ ਹਰ ਇੱਕ ਦਸਤਾਵੇਜ਼ ਪਹਿਲਾਂ ਹੀ ਜਨਤਕ ਹੋ ਚੁੱਕੇ ਹਨ ਅਤੇ ਜੋ ਲੋਕ ਜਨਤਕ ਕਰਨ ਦੀ ਮੰਗ ਕਰ ਰਹੇ ਹਨ ਉਨ੍ਹਾਂ ਨੂੰ ਕੁਝ ਨਹੀਂ ਪਤਾ ਅਤੇ ਉਹ ਨਿੱਜੀ ਤੌਰ ਉੱਤੇ ਰਾਜਪਾਲ ਨੂੰ ਮਿਲਣ ਪਹੁੰਚੇ ਸਨ। ਹਰ ਮਹੀਨੇ ਉਹ ਮਿਲਣ ਪਹੁੰਚਦੇ ਹਨ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਮੀਡੀਆ ਰਾਜਪਾਲ ਭਵਨ ਬਾਹਰ ਕਿਉਂ ਪਹੁੰਚੀ ਹੈ। ਉਨ੍ਹਾਂ ਨੂੰ ਚੰਗਾ ਨਹੀਂ ਲੱਗਿਆ ਕਿ ਕੁਝ ਗ਼ਲਤ ਖ਼ਬਰਾਂ ਵੀ ਛਪ ਰਹੀਆਂ ਹਨ।

ਮੈਂ IPS ਨਾ ਰਹਿੰਦੇ ਹੋਏ ਵੀ ਜਾਂਚ 'ਚ ਦਿੰਦਾ ਰਹਾਂਗਾ ਸਹਿਯੋਗ, ਕੈਪਟਨ ਨੂੰ ਮਨਵਾਈ ਆਪਣੀ ਗੱਲ: ਕੁੰਵਰ ਵਿਜੈ ਪ੍ਰਤਾਪ
ਮੈਂ IPS ਨਾ ਰਹਿੰਦੇ ਹੋਏ ਵੀ ਜਾਂਚ 'ਚ ਦਿੰਦਾ ਰਹਾਂਗਾ ਸਹਿਯੋਗ, ਕੈਪਟਨ ਨੂੰ ਮਨਵਾਈ ਆਪਣੀ ਗੱਲ: ਕੁੰਵਰ ਵਿਜੈ ਪ੍ਰਤਾਪ

By

Published : Apr 16, 2021, 1:34 PM IST

Updated : Apr 16, 2021, 4:23 PM IST

ਚੰਡੀਗੜ੍ਹ: ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੇ ਐੱਸਆਈਟੀ ਦੇ ਮੁੱਖੀ ਆਈਜੀ ਕੁੰਵਰ ਵਿਜੈ ਪ੍ਰਤਾਪ ਰਾਜਪਾਲ ਪੰਜਾਬ ਵੀਪੀ ਬਦਨੌਰ ਨੂੰ ਮਿਲਣ ਪਹੁੰਚੇ। ਬੈਠਕ ਤੋਂ ਪਹਿਲਾਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਵੱਲੋਂ ਆਪਣਾ ਆਫੀਸ਼ਲੀ ਅਸਤੀਫਾ ਰਾਜਪਾਲ ਨੂੰ ਸੌਂਪਿਆ ਜਾਵੇਗਾ ਲੇਕਿਨ ਬੈਠਕ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੁੰਵਰ ਵਿਜੈ ਪ੍ਰਤਾਪ ਨੇ ਸਭ ਤੋਂ ਪਹਿਲਾਂ ਤਾਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕਰਨ ਵਾਲੇ ਸਿਆਸੀ ਲੋਕਾਂ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਾਈ ਕੋਰਟ ਵਿੱਚ ਪੇਸ਼ ਕੀਤੇ ਜਾਣ ਵਾਲੇ ਹਰ ਇੱਕ ਦਸਤਾਵੇਜ਼ ਪਹਿਲਾਂ ਹੀ ਜਨਤਕ ਹੋ ਚੁੱਕੇ ਹਨ ਅਤੇ ਜੋ ਲੋਕ ਜਨਤਕ ਕਰਨ ਦੀ ਮੰਗ ਕਰ ਰਹੇ ਹਨ ਉਨ੍ਹਾਂ ਨੂੰ ਕੁਝ ਨਹੀਂ ਪਤਾ ਅਤੇ ਉਹ ਨਿੱਜੀ ਤੌਰ ਉੱਤੇ ਰਾਜਪਾਲ ਨੂੰ ਮਿਲਣ ਪਹੁੰਚੇ ਸਨ।

ਮੈਂ IPS ਨਾ ਰਹਿੰਦੇ ਹੋਏ ਵੀ ਜਾਂਚ 'ਚ ਦਿੰਦਾ ਰਹਾਂਗਾ ਸਹਿਯੋਗ, ਕੈਪਟਨ ਨੂੰ ਮਨਵਾਈ ਆਪਣੀ ਗੱਲ: ਕੁੰਵਰ ਵਿਜੈ ਪ੍ਰਤਾਪ

ਉਨ੍ਹਾਂ ਕਿਹਾ ਕਿ ਉਹ ਹਰ ਮਹੀਨੇ ਮਿਲਣ ਪਹੁੰਚਦੇ ਹਨ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਮੀਡੀਆ ਰਾਜਪਾਲ ਭਵਨ ਬਾਹਰ ਕਿਉਂ ਪਹੁੰਚੀ ਹੈ। ਉਨ੍ਹਾਂ ਨੂੰ ਚੰਗਾ ਨਹੀਂ ਲੱਗਿਆ ਕਿ ਕੁਝ ਗ਼ਲਤ ਖ਼ਬਰਾਂ ਵੀ ਛਪ ਰਹੀਆਂ ਹਨ।

ਇਸ ਦੌਰਾਨ ਈਟੀਵੀ ਭਾਰਤ ਵੱਲੋਂ ਆਈਜੀ ਕੁੰਵਰ ਵਿਜੈ ਪ੍ਰਤਾਪ ਨੂੰ ਸਵਾਲ ਕੀਤਾ ਗਿਆ ਸੀ ਕਿ ਆਖਿਰ ਉਨ੍ਹਾਂ ਵੱਲੋਂ ਫੇਸਬੁੱਕ ਉੱਪਰ ਪਾਈ ਪੋਸਟ ਦਾ ਕੀ ਮਤਲਬ ਹੈ ਅਤੇ ਕਿਸ ਤਰੀਕੇ ਨਾਲ ਤੁਸੀਂ ਸਮਾਜ ਸੇਵਾ ਕਰੋਗੇ ਤਾਂ ਇਸ ਦਾ ਜਵਾਬ ਦਿੰਦਿਆਂ ਆਈਜੀ ਵਿਜੇ ਕੁੰਵਰ ਪ੍ਰਤਾਪ ਨੇ ਕਿਹਾ ਕਿ ਇਹ ਸਮਾਂ ਅਤੇ ਸਥਾਨ ਸਹੀ ਨਹੀਂ ਹੈ ਜੇਕਰ ਉਨ੍ਹਾਂ ਨੇ ਫੇਸਬੁੱਕ ਪੋਸਟ ਬਾਰੇ ਜਵਾਬ ਲੈਣਾ ਹੈ ਤਾਂ ਉਨ੍ਹਾਂ ਦੇ ਦਫ਼ਤਰ ਆ ਕੇ ਲੈ ਸਕਦੇ ਹਨ। ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਨੇ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਕਈ ਵਾਰ ਮੁਲਾਕਾਤ ਹੋਈ ਅਤੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਆਪਣੀਆਂ ਗੱਲਾਂ ਮੰਨਵਾ ਲਈਆਂ ਹਨ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜੇਕਰ ਸਰਕਾਰ ਕੋਈ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਸਾਰਥਕ ਕਦਮ ਚੁੱਕਣਾ ਚਾਹੁੰਦੀ ਹੈ ਤਾਂ ਉਹ ਨੌਕਰੀ ਦੇ ਬਾਹਰ ਹੁੰਦੇ ਹੋਏ ਵੀ ਹਰ ਇੱਕ ਤਰ੍ਹਾਂ ਦੀ ਮਦਦ ਸਰਕਾਰ ਦੀ ਕਰਨਗੇ।

Last Updated : Apr 16, 2021, 4:23 PM IST

ABOUT THE AUTHOR

...view details