ਪੰਜਾਬ

punjab

ETV Bharat / city

ਈਡੀ ਖ਼ਿਲਾਫ਼ ਕਰਾਂਗਾ ਕਾਨੂੰਨੀ ਕਾਰਵਾਈ ਦੀ ਅਪੀਲ: ਖਹਿਰਾ - ਵਿਧਾਇਕ ਸੁਖਪਾਲ ਖਹਿਰਾ

ਸੁਖਪਾਲ ਖਹਿਰਾ ਨੇ ਮੁੜ ਈਡੀ ਵੱਲੋਂ ਹਾਈ ਕੋਰਟ ਵਿੱਚ ਦਾਖ਼ਲ ਕੀਤੇ 80 ਪੇਜਾਂ ਦੇ ਕਾਗਜ਼ਾਂ ਨੂੰ ਲੈ ਕੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ 7 ਪੇਜ ਹੀ ਉਨ੍ਹਾਂ ਖ਼ਿਲਾਫ਼ ਹਨ ਅਤੇ ਜਾਣ ਬੁੱਝ ਕੇ ਇਹ ਫਾਈਲ ਮੋਟੀ ਬਣਾਈ ਗਈ ਹੈ ਤਾਂ ਜੋ ਉਨ੍ਹਾਂ ਦੇ ਛਵੀ ਉੱਪਰ ਸਵਾਲ ਖੜ੍ਹੇ ਕੀਤੇ ਜਾ ਸਕਣ।

ਈਡੀ ਖ਼ਿਲਾਫ਼ ਕਰਾਂਗਾ ਕਾਨੂੰਨੀ ਕਾਰਵਾਈ ਦੀ ਅਪੀਲ: ਖਹਿਰਾ
ਈਡੀ ਖ਼ਿਲਾਫ਼ ਕਰਾਂਗਾ ਕਾਨੂੰਨੀ ਕਾਰਵਾਈ ਦੀ ਅਪੀਲ: ਖਹਿਰਾ

By

Published : Mar 25, 2021, 8:26 PM IST

ਚੰਡੀਗੜ੍ਹ: ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਮੁੜ ਈਡੀ ਵੱਲੋਂ ਹਾਈਕੋਰਟ ਵਿੱਚ ਦਾਖ਼ਲ ਕੀਤੇ 80 ਪੇਜਾਂ ਦੇ ਕਾਗਜ਼ਾਂ ਨੂੰ ਲੈ ਕੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ 7 ਪੇਜ ਹੀ ਉਨ੍ਹਾਂ ਖ਼ਿਲਾਫ਼ ਹਨ ਅਤੇ ਜਾਣ ਬੁੱਝ ਕੇ ਇਹ ਫਾਈਲ ਮੋਟੀ ਬਣਾਈ ਗਈ ਹੈ ਤਾਂ ਜੋ ਉਨ੍ਹਾਂ ਦੇ ਛਵੀ ਉੱਪਰ ਸਵਾਲ ਖੜ੍ਹੇ ਕੀਤੇ ਜਾ ਸਕਣ।

ਉਹਨਾਂ ਕਿਹਾ ਕਿ ਬੀਜੇਪੀ ਸਰਕਾਰ ਉਨ੍ਹਾਂ ਖ਼ਿਲਾਫ਼ ਜਾਣ ਬੁੱਝ ਕੇ ਸਾਜਿਸ਼ ਕਰਕੇ ਉਨ੍ਹਾਂ ਦਾ ਸਿਆਸੀ ਕਰੀਅਰ ਖ਼ਰਾਬ ਕਰਨਾ ਚਾਹੁੰਦੀ ਹੈ ਪਰ ਉਹ ਡਰਨ ਵਾਲੇ ਨਹੀਂ ਹਨ ਹਰ ਇੱਕ ਮੁੱਦਾ ਉਹ ਹਰ ਸਟੇਜ 'ਤੇ ਚੁੱਕਣਗੇ। ਭਾਵੇਂ ਸਰਕਾਰ ਉਨ੍ਹਾਂ ਖ਼ਿਲਾਫ਼ ਜਿੰਨੀ ਮਰਜ਼ੀ ਵੱਡੀ ਕਾਰਵਾਈ ਕਰ ਲਵੇ।

ਈਡੀ ਖ਼ਿਲਾਫ਼ ਕਰਾਂਗਾ ਕਾਨੂੰਨੀ ਕਾਰਵਾਈ ਦੀ ਅਪੀਲ: ਖਹਿਰਾ

ਇਹ ਵੀ ਪੜੋ: ਮਨਸੁਖ ਮੌਤ ਮਾਮਲਾ: ਸਚਿਨ ਵਾਜ਼ੇ 3 ਅਪ੍ਰੈਲ ਤੱਕ ਐਨਆਈਏ ਦੀ ਹਿਰਾਸਤ 'ਚ

ਸੁਖਪਾਲ ਸਿੰਘ ਖਹਿਰਾ ਨੂੰ ਈਡੀ ਵੱਲੋਂ ਕੀਤੇ ਗਏ ਸੰਮਨ ਤੋਂ ਬਾਅਦ ਜਾਂਚ ਵਿੱਚ ਸ਼ਾਮਲ ਹੋਏ ਜਾਂ ਨਹੀਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਈਡੀ ਵੱਲੋਂ ਚੰਡੀਗੜ੍ਹ ਸਣੇ ਉਨ੍ਹਾਂ ਦੇ ਘਰਾਂ 'ਚ ਜਦੋਂ ਰੇਡ ਕੀਤੀ ਗਈ ਉਸ ਸਮੇਂ ਕਿਸੇ ਵੀ ਅਧਿਕਾਰੀ ਨੇ ਨਾ ਹੀ ਆਪਣੀ ਨੈਗੇਟਿਵ ਰਿਪੋਰਟ ਦਿਖਾਈ, ਜਿਸ ਕਾਰਨ ਉਨ੍ਹਾਂ ਦੇ 2 ਪੀਐੱਸਓ ਪੌਜ਼ੀਟਿਵ ਆ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਉਹ ਹਰ ਇੱਕ ਕਾਨੂੰਨ ਦੀ ਪਾਲਣਾ ਕਰਨਗੇ ਪਰ ਉਹ ਵੀ ਆਪਣੇ ਹੱਕਾਂ ਦੀ ਵਰਤੋਂ ਕਰਦਿਆਂ ਜਿਥੇ ਵੀ ਉਨ੍ਹਾਂ ਨੂੰ ਜਾਣ ਦਾ ਅਧਿਕਾਰ ਹੈ ਈਡੀ ਖ਼ਿਲਾਫ਼ ਉਹ ਉਥੇ ਜਾਣਗੇ।

ਇਹ ਵੀ ਪੜੋ: ਨਸ਼ਾ ਤਸਕਰਾਂ ਨਾਲ ਕਥਿਤ “ਸਬੰਧਾਂ” ਦੇ ਮਾਮਲੇ ’ਚ ਉਮਰਾਨੰਗਲ ਸਮੇਤ ਪੰਜ ਪੁਲਿਸ ਅਧਿਕਾਰੀਆਂ ’ਤੇ ਕਾਰਵਾਈ

ABOUT THE AUTHOR

...view details