ਚੰਡੀਗੜ੍ਹ: ਸੁਲਤਾਨਪੁਰ ਲੋਧੀ ਸੰਗਤ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ। ਸੁਲਤਾਨਪੁਰ ਲੋਧੀ ਜਾਣ ਲਈ ਮੁੱਖ ਤੌਰ ਉੱਤੇ ਤਿੰਨ ਰਸਤੇ ਹਨ। ਪੰਜਾਬ ਸਰਕਾਰ ਵੱਲੋਂ ਬਣਾਈਆਂ ਗਈਆਂ ਤਿੰਨੋ ਟੈਂਟ ਸਿਟੀ ਸ਼ਹਿਰ ਦੇ ਤਿੰਨ ਪਾਸੇ ਹਨ। ਸੁਲਤਾਨਪੁਰ ਲੋਧੀ ਲਈ ਜਲੰਧਰ, ਕਪੂਰਥਲਾ ਤੇ ਗੋਇੰਦਵਾਲ ਵਾਲੇ ਪਾਸਿਉਂ ਆਇਆ ਜਾ ਸਕਦਾ ਹੈ।
ਇਨ੍ਹਾਂ ਸੁਖਾਲੇ ਰਸਤਿਆਂ ਰਾਹੀਂ ਆਓ ਸੁਲਤਾਨਪੁਰ ਲੋਧੀ - sultanpur lodhi
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ ਵਿੱਚ ਧਾਰਮਿਕ ਸਮਾਗਮ ਚੱਲ ਰਹੇ ਹਨ। ਉੱਥੇ ਹੀ ਦੂਰ-ਦੂਰ ਤੋਂ ਸੰਗਤ ਸਮਾਗਮਾਂ ਵਿੱਚ ਹਾਜ਼ਰੀ ਭਰਨ ਲਈ ਪੁੱਜ ਰਹੀ ਹੈ ਤੇ ਨਾਲ ਹੀ ਸੰਗਤ ਦੇ ਰਹਿਣ ਲਈ ਪ੍ਰਬੰਧ ਕੀਤੇ ਗਏ ਹਨ। ਹੁਣ ਜੇਕਰ ਤੁਸੀਂ ਵੀ ਸੋਖੇ ਰਾਹ ਰਾਹੀਂ ਸੁਲਤਾਨਪੁਰ ਲੋਧੀ ਜਾਣਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਖ਼ਬਰ...
ਜਲੰਧਰ ਤੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਭ ਤੋਂ ਸੌਖਾ ਰਾਹ ਕਾਲਾ ਸੰਘਿਆ ਰੋਡ ਵੱਲੋਂ ਹੋਵੇਗਾ। ਕਾਲਾ ਸੰਘਿਆ ਰੋਡ ਵੱਲੋਂ ਆਉਣ ਤੇ ਕਈ ਥਾਂ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਰੋਡ ਉੱਤੇ ਤੁਹਾਨੂੰ ਅੰਡਰਬ੍ਰਿਜ ਉੱਤੇ ਦੋ ਰਾਹ ਮਿਲਣਗੇ। ਜੇਕਰ ਤੁਸੀਂ ਗੁਰੂਦੁਆਰਾ ਬੇਰ ਸਾਹਿਬ ਸ਼ਹਿਰ ਵਿੱਚੋਂ ਜਾਣਾ ਚਾਹੁੰਦੇ ਹੋ ਜਾਂ ਦੂਜੇ ਪਾਸਿਉਂ ਇਹੋ ਰਾਹ ਹੈ।
ਗੋਇੰਦਵਾਲ ਸਾਹਿਬ ਤੇ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿੱਚੋਂ ਆਉਣ ਵਾਲਿਆਂ ਨੂੰ ਟੈਂਟ ਸਿਟੀ ਇੱਕ ਵੱਲੋਂ ਰਸਤਾ ਸੌਖਾ ਹੋਵੇਗਾ। ਪੁਲਿਸ ਨਾਕੇ ਤੱਕ ਗੱਡੀਆਂ ਵਿੱਚ ਜਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਇੱਕ ਪਾਸੇ ਟੈਂਟ ਸਿਟੀ ਤੇ ਦੂਜੇ ਪਾਸੇ ਪੰਜਾਬ ਸਰਕਾਰ ਦਾ ਪੰਡਾਲ ਹੈ। ਇੱਥੇ ਈ-ਰਿਕਸ਼ਾ ਰਾਹੀਂ ਜਿੱਥੇ ਵੀ ਜਾਣਾ ਹੋਵੇ ਜਾਇਆ ਜਾ ਸਕਦਾ ਹੈ। ਇਹ ਈ-ਰਿਕਸ਼ਾ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਹੀ ਚੱਲਦੇ ਹਨ। ਇਸ ਨਾਲ ਇੱਕ ਸੜਕ ਉੱਤੇ ਸਿਰਫ ਓਨਾ ਹੀ ਟ੍ਰੈਫਿਕ ਰਹਿੰਦਾ ਹੈ। ਸੁਲਤਾਨਪੁਰ ਲੋਧੀ ਆਉਣ ਲਈ ਜਲੰਧਰ ਦੇ ਲੋਹੀਆਂ ਵੱਲੋਂ ਤੀਜਾ ਰਸਤਾ ਹੈ।