ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਦੇਸ਼ ਵਿੱਚ ਆਕਸੀਜਨ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਵਿੱਚ ਮੈਡੀਕਲ ਆਕਸੀਜਨ ਸਿਲੰਡਰਾਂ ਦੀ ਕਾਫੀ ਘਾਟ ਹੈ ਸੈਂਕੜੇ ਹਜ਼ਾਰਾਂ ਲੋਕਾਂ ਨੂੰ ਜਾਨ ਬਚਾਉਣ ਲਈ ਆਕਸੀਜਨ ਦੀ ਲੋੜ ਹੈ। ਇਸ ਵਿੱਚ ਬੜੇ ਸਾਰੇ ਲੋਕ ਅਜਿਹੇ ਹਨ ਜਿਹੜੇ ਆਕਸੀਜਨ ਕੰਸੇਨਟ੍ਰੇਟਰ ਦਾ ਨਾਂਅ ਪਹਿਲੀ ਵਾਰੀ ਸੁਣ ਰਹੇ ਹਨ ਜਾਂ ਉਨ੍ਹਾਂ ਨੂੰ ਪਤਾ ਨਹੀਂ ਹੋਵੇਗਾ ਕਿ ਇਹ ਹੈ ਕਿ ਕਿਸ ਤਰ੍ਹਾਂ ਕੰਮ ਕਰਦਾ ਹੈ ਤੇ ਕਿੰਨਾ ਅਸਰਦਾਰ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਆਕਸੀਜਨ ਕੰਸੇਨਟ੍ਰੇਟਰ ਕੀ ਹੈ ਕਿਵੇਂ ਕੰਮ ਕਰਦਾ ਹੈ ਅਤੇ ਇਹ ਆਕਸੀਜਨ ਸਿਲੰਡਰ ਨਾਲੋਂ ਕਿਵੇਂ ਵੱਖਰਾ ਹੈ।
ਦਰਅਸਲ ਆਕਸੀਜਨ ਕੰਸੇਨਟ੍ਰੇਟਰ ਹਵਾ ਵਿੱਚ ਮੌਜੂਦ ਬਾਕੀ ਗੈਸਾਂ ਚੋਂ ਆਕਸੀਜਨ ਨੂੰ ਫਿਲਟਰ ਕਰਦਾ ਹੈ ਅਤੇ ਆਕਸੀਜਨ ਨੂੰ ਕੰਪਰੈਸ ਕਰਕੇ ਸਾਫ ਪਾਣੀ ਤੋਂ ਲੰਘਦਾ ਹੋਇਆ ਸਾਹ ਲੈਣ ਲਈ ਉਪਲੱਬਧ ਕਰਵਾਉਂਦਾ ਹੈ। ਮਾਰਕੀਟ ਵਿੱਚ 5 ਐੱਲਪੀਐਮ ਤੋਂ ਲੈ ਕੇ 10 ਐਲਪੀਐਮ ਵਾਲੇ ਕੰਸੇਨਟ੍ਰੇਟਰ ਮੌਜੂਦ ਹਨ।
ਕਿਵੇਂ ਅਲੱਗ ਹੈ ਆਕਸੀਜਨ ਸਿਲੰਡਰ ਤੋਂ
ਦਰਅਸਲ ਆਕਸੀਜ਼ਨ ਸਿਲੰਡਰ ਵਿੱਚ ਆਕਸੀਜਨ ਨੂੰ ਭਰਿਆ ਜਾਂਦਾ ਹੈ ਅਤੇ ਲੋੜ ਮੁਤਾਬਕ ਇਸਤੇਮਾਲ ਕੀਤਾ ਜਾਂਦਾ ਹੈ ਪਰ ਦੂਜੇ ਪਾਸੇ ਕੰਸੇਨਟ੍ਰੇਟਰ ਹਵਾ ਵਿੱਚ ਮੌਜੂਦ ਆਕਸੀਜਨ ਨੂੰ ਤਿਆਰ ਕਰਦਾ ਹੈ। ਜਾਂ ਇੰਜ ਕਹੀਏ ਤਾਂ ਆਕਸੀਜਨ ਸਿਲੰਡਰ ਵਿੱਚ ਆਕਸੀਜਨ ਭਰਨੀ ਪੈਂਦੀ ਹੈ ਦੂਜੇ ਪਾਸੇ ਕੰਸੇਨਟ੍ਰੇਟਰ ਖ਼ੁਦ ਆਕਸੀਜਨ ਬਣਾਉਂਦਾ ਹੈ।
ਮੰਗੀ ਵਧੀ ਤਾਂ ਰੇਟਾਂ ਵੀ ਹੋਏ ਤਿੰਨ ਗੁਣਾਂ