ਚੰਡੀਗੜ੍ਹ: ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਨੈਸ਼ਨਲ ਮੀਡੀਆ ਨੇ ਕਈ ਕੋਸ਼ਿਸ਼ਾਂ ਕੀਤੀਆਂ ਹਨ ਤੇ ਹੁਣ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਜਿਸ 'ਚ ਦਸਵੀਂ ਕਲਾਸ ਦੇ ਪੇਪਰ 'ਚ ਇਹ ਸਵਾਲ ਆਇਆ ਕਿ ਗਣਤੰਤਰ ਦਿਹਾੜੇ ਹੋਈ ਹਿੰਸਾ 'ਚ ਕਿਸਾਨਾਂ ਨੂੰ ਹਿੰਸਕ ਪਾਗਲ ਕਿਹਾ ਗਿਆ ਹੈ ਜਿਸ 'ਤੇ ਸਾਬਕਾ ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਕੇਂਦਰ ਸਰਕਾਰ ਸਾਡੇ ਕਿਸਾਨਾਂ ਦਾ ਹੋਰ ਕਿੰਨਾ ਅਪਮਾਨ ਕਰੇਗੀ: ਹਰਸਿਮਰਤ ਬਾਦਲ - Harsimrat Badal
ਦਸਵੀਂ ਕਲਾਸ ਦੇ ਪੇਪਰ 'ਚ ਇਹ ਸਵਾਲ ਆਇਆ ਕਿ ਗਣਤੰਤਰ ਦਿਹਾੜੇ ਹੋਈ ਹਿੰਸਾ 'ਚ ਕਿਸਾਨਾਂ ਨੂੰ ਹਿੰਸਕ ਪਾਗਲ ਕਿਹਾ ਗਿਆ ਹੈ ਜਿਸ 'ਤੇ ਸਾਬਕਾ ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਫ਼ੋਟੋ
ਬੀਬੀ ਬਾਦਲ ਨੇ ਸਰਕਾਰ ਦੀ ਕੀਤੀ ਨਿਖੇਧੀ
ਬੀਬੀ ਬਾਦਲ ਨੇ ਟਵੀਟ ਕਰ ਕਿਹਾ ਕਿ ਇਹ ਹੈਰਾਨ ਕਰਨ ਵਾਲਾ ਹੈ ਕਿ ਕੇਂਦਰ ਸਰਕਾਰ ਨੌਜਵਾਨਾਂ ਨੂੰ ਕਿਸ ਹੱਦ ਤੱਕ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਨੇ ਨਾਲ ਕਿਹਾ ਕਿ ਦੇਸ਼ ਵਿਰੋਧੀ ਤੇ ਨਕਸਲਵਾਦੀ ਕਹਿਣਾ ਕਾਫ਼ੀ ਨਹੀਂ ਸੀ ਹੁਣ ਦਸਵੀਂ ਕਲਾਸ ਦੇ ਬੱਚਿਆਂ ਦੇ ਪੇਪਰ 'ਚ ਅੰਦੋਲਨਕਾਰੀ ਕਿਸਾਨਾਂ ਨੂੰ 'ਹਿੰਸਕ ਪਾਗਲ ਕਹਿ ਰਹੇ ਹਨ। ਉਨ੍ਹਾਂ ਨੇ ਸਵਾਲ ਚੁੱਕਦਿਆਂ ਕਿਹਾ ਕਿ ਸਾਡੇ ਕਿਸਾਨਾਂ ਦਾ ਹੋਰ ਕਿੰਨਾ ਅਪਮਾਨ ਹੋਵੇਗਾ।