ਪੰਜਾਬ

punjab

ETV Bharat / city

ਸੂਬਾ ਬਦਲਦੇ ਹੀ ਕਿਵੇਂ ਬਦਲਦੀ ਹੈ ਕੇਜਰੀਵਾਲ ਦੀ ਰਾਜਨੀਤੀ ?

ਬੀਤੇ ਦਿਨੀਂ ਜਿੱਥੇ ਉਹ ਦਿੱਲੀ ਦੇ ਲੋਕਾਂ ਵਾਸਤੇ ਆਕਸੀਜਨ ਲਈ ਲੜਨ ਦੇ ਬਿਆਨ 'ਤੇ ਪੰਜਾਬ ਵਿੱਚ ਵਿਰੋਧੀਆਂ ਪਾਰਟੀਆਂ ਦੇ ਨਿਸ਼ਾਨੇ 'ਤੇ ਰਹੇ ਉਥੇ ਹੀ ਇੱਕ ਵਾਰ ਫਿਰ ਵਿਰੋਧੀ ਵੱਲੋਂ ਅਰਵਿੰਦ ਕੇਜਰੀਵਾਲ ਦੀ ਚੰਡੀਗਡ਼੍ਹ ਗੇੜੀ ਦੌਰਾਨ ਵੀ ਉਨ੍ਹਾਂ ਨੂੰ ਪੰਜਾਬ ਵਿਰੋਧੀ ਦਿੱਤੇ ਗਏ ਬਿਆਨ ਯਾਦ ਕਰਵਾਏ।

ਕਿਵੇਂ ਸੂਬਾ ਬਦਲਦੇ ਹੀ ਬਦਲਦੀ ਹੈ ਕੇਜਰੀਵਾਲ ਦੀ ਰਾਜਨੀਤੀ ?
ਕਿਵੇਂ ਸੂਬਾ ਬਦਲਦੇ ਹੀ ਬਦਲਦੀ ਹੈ ਕੇਜਰੀਵਾਲ ਦੀ ਰਾਜਨੀਤੀ ?

By

Published : Jun 29, 2021, 4:46 PM IST

ਚੰਡੀਗੜ੍ਹ : ਪੰਜਾਬ ਵਿੱਚ 2022 ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ। ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਅਤੇ ਚੰਡੀਗਡ਼੍ਹ ਦੇ ਦੌਰੇ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਜਦੋਂ ਵੀ ਅਰਵਿੰਦ ਕੇਜਰੀਵਾਲ ਪੰਜਾਬ ਆਏ ਉਨ੍ਹਾਂ ਉੱਪਰ ਵਿਰੋਧੀਆਂ ਵੱਲੋਂ ਕਈ ਤਰ੍ਹਾਂ ਦੇ ਆਰੋਪ ਲਾਏ ਜਾਂਦੇ ਰਹੇ ਹਨ। ਜਿਨ੍ਹਾਂ ਵਿੱਚੋਂ ਆਪਣੇ ਅਤੇ ਬਾਹਰਲਿਆਂ ਦਾ ਮੁੱਦਾ ਅਹਿਮ ਰਿਹਾ।

ਬੀਤੇ ਦਿਨੀਂ ਜਿੱਥੇ ਉਹ ਦਿੱਲੀ ਦੇ ਲੋਕਾਂ ਵਾਸਤੇ ਆਕਸੀਜਨ ਲਈ ਲੜਨ ਦੇ ਬਿਆਨ 'ਤੇ ਪੰਜਾਬ ਵਿੱਚ ਵਿਰੋਧੀਆਂ ਪਾਰਟੀਆਂ ਦੇ ਨਿਸ਼ਾਨੇ 'ਤੇ ਰਹੇ ਉਥੇ ਹੀ ਇੱਕ ਵਾਰ ਫਿਰ ਵਿਰੋਧੀ ਵੱਲੋਂ ਅਰਵਿੰਦ ਕੇਜਰੀਵਾਲ ਦੀ ਚੰਡੀਗੜ੍ਹ ਗੇੜੀ ਦੌਰਾਨ ਵੀ ਉਨ੍ਹਾਂ ਨੂੰ ਪੰਜਾਬ ਵਿਰੋਧੀ ਦਿੱਤੇ ਗਏ ਬਿਆਨ ਯਾਦ ਕਰਵਾਏ।

ਭਾਜਪਾ ਲੀਡਰ ਮਨੋਰੰਜਨ ਕਾਲੀਆ ਨੇ ਅਰਵਿੰਦ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਐੱਸ.ਵਾਈ.ਐੱਲ ਮੁੱਦੇ 'ਤੇ ਆਪਣਾ ਸਟੈਂਡ ਕਲੀਅਰ ਕਰਨ। ਉਨ੍ਹਾਂ ਕਿਹਾ ਕਿ ਹਰ ਪਾਰਟੀ ਇਸ ਮੁੱਦੇ 'ਤੇ ਆਪਣਾ ਸਟੈਂਡ ਕਲੀਅਰ ਕਰ ਚੁੱਕੀ ਹੈ ਲੇਕਿਨ ਅਰਵਿੰਦ ਕੇਜਰੀਵਾਲ ਨੇ ਅਜੇ ਤੱਕ ਇਸ ਮੁੱਦੇ 'ਤੇ ਆਪਣਾ ਸਟੈਂਡ ਕਲੀਅਰ ਨਹੀਂ ਕੀਤਾ।

ਕਿਵੇਂ ਸੂਬਾ ਬਦਲਦੇ ਹੀ ਬਦਲਦੀ ਹੈ ਕੇਜਰੀਵਾਲ ਦੀ ਰਾਜਨੀਤੀ ?

ਇਹ ਵੀ ਪੜ੍ਹੋ:LIVE UPDATE: ਪੜ੍ਹੋ, ਕੇਜਰੀਵਾਲ ਦੇ ਪੰਜਾਬ ਲਈ 3 ਵੱਡੇ ਐਲਾਨ

ਦੂਜੇ ਪਾਸੇ ਮਾਸਟਰ ਬਲਵਿੰਦਰ ਸਿੰਘ ਗੋਰਾਇਆਂ ਸੀਨੀਅਰ ਆਗੂ ਸ੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਰਫ ਲੋਕਾਂ ਨੂੰ ਗੁੰਮਰਾਹ ਕਰਦਾ ਹੈ। ਪਹਿਲਾਂ ਪਾਣੀਆਂ ਦੇ ਮੁੱਦੇ 'ਤੇ ਆਪਣਾ ਸਟੈਂਡ ਕਲੀਅਰ ਕਰੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਪਹਿਲਾਂ ਵੀ ਇਸ ਕਰਕੇ ਬਦਨਾਮ ਕਰ ਚੁੱਕਾ ਹੈ ਜਦੋਂ ਉਸ ਨੇ ਕਿਹਾ ਸੀ ਕਿ ਪੰਜਾਬ ਦਾ ਧੂੰਆਂ ਦਿੱਲੀ ਜਾਂਦਾ , ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜਿਸ ਸੂਬੇ ਵਿੱਚ ਜਾਂਦਾ ਉਸ ਦੀ ਗੱਲ ਕਰਨੀ ਸ਼ੁਰੂ ਕਰ ਦਿੰਦਾ।

ABOUT THE AUTHOR

...view details