ਚੰਡੀਗੜ੍ਹ: ਪ੍ਰੈੱਸ ਕਾਨਫਰੰਸ ਕਰ ਬਲਰਾਜ ਮੇਜੀ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਮੇਜੀ ਨੇ ਦੱਸਿਆ ਕਿ ਸਾਲ 2020 ਵਿੱਚ ਉਨ੍ਹਾਂ ਦੇ ਬੇਟੇ ਤੇ ਉਨ੍ਹਾਂ ਦੀ ਨੂੰਹ ਦੇ ਵਿਆਹ ਦੇ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਗਈਆਂ ਤੇ ਹੁਣ ਉਨ੍ਹਾਂ ਦੀ ਤਲਾਕ ਦੀ ਪਟੀਸ਼ਨ ਅਦਾਲਤ ਦੇ ਵਿਚ ਚੱਲ ਰਹੀ ਹੈ । ਇਸ ਤੋਂ ਬਾਅਦ ਉਨ੍ਹਾਂ ਦੀ ਨੂੰਹ ਗੀਤਨ ਪ੍ਰੀਤ ਨੇ ਇਕ ਸ਼ਿਕਾਇਤ ਆਪਣੇ ਪਤੀ ਦੇ ਖਿਲਾਫ਼ ਦਾਖਿਲ ਕੀਤੀ ਅਤੇ ਵੋਮੈਨ ਸੈੱਲ ਦੇ ਵਿਚ ਡੋਮੈਸਟਿਕ ਵਾਇਲੈਂਸ ਦੀ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਸਾਨੂੰ ਵੀ ਸ਼ਾਮਿਲ ਕੀਤਾ ਗਿਆ ਬਲਕਿ ਅਸੀਂ ਉਨ੍ਹਾਂ ਦੋਵਾਂ ਤੋਂ ਵੱਖ ਰਹਿ ਰਹੇ ਸੀ ।
ਉਨ੍ਹਾਂ ਦੱਸਿਆ ਕਿ ਹੁਣ 15 ਅਪਰੈਲ 2021 ਵਿਚ ਉਨ੍ਹਾਂ ਦੀ ਨੂੰਹ ਆਪਣੀ ਮਾਂ ਨਿਰਮਲ ਕੌਰ ,ਚਾਰ ਪੰਜ ਹੋਰ ਮਹਿਲਾਵਾਂ ਤੇ ਕਈ ਰਿਸ਼ਤੇਦਾਰਾਂ ਦੇ ਨਾਲ ਅਤੇ ਕੁਝ ਗੁੰਡਿਆਂ ਨਾਲ ਉਨ੍ਹਾਂ ਦੇ ਘਰ ਵਿੱਚ ਉਸ ਸਮੇਂ ਵੜ ਗਏ ਜਦ ਉਨ੍ਹਾਂ ਦੇ ਘਰ ਉਹ ਮੌਜੂਦ ਨਹੀਂ ਸੀ । ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਅਸੀਂ ਚੰਡੀਗੜ੍ਹ ਐਸਐਸਪੀ ਨੂੰ ਸ਼ਿਕਾਇਤ ਕੀਤੀ ਪਰ ਉਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਹਾਲੇ ਤੱਕ ਨਹੀਂ ਕੀਤੀ ਹੈ ।