ਚੰਡੀਗੜ੍ਹ: ਭਾਰਤ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਸਥਿਤੀ ਵਿਗੜਦੀ ਜਾ ਰਹੀ ਹੈ ਤੇ ਮੌਤਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਲੋਕਾਂ ਨੂੰ ਸਾਹ ਦੀ ਦਿੱਕਤ ਸਭ ਤੋਂ ਜ਼ਿਆਦਾ ਆ ਰਹੀ ਹੈ ਅਤੇ ਹਾਲਾਤ ਇਹ ਨੇ ਕਿ ਕਿਤੇ ਵੀ ਬੈੱਡ ਨਹੀਂ ਹੈ। ਅਜਿਹੇ ਵਿੱਚ ਤੁਸੀਂ ਘਰ ਬੈਠੇ ਆਪਣੇ ਡਾਕਟਰ ਦੇ ਨਾਲ ਸੰਪਰਕ ਕਰਕੇ ਹੋਮਿਓਪੈਥੀ ਦਵਾਈਆਂ ਦਾ ਵੀ ਲੈ ਸਕਦੇ ਹੋ, ਜੋ ਵਧੇਰੇ ਕਾਰਗਰ ਸਾਬਿਤ ਹੋ ਰਹੀਆਂ ਹਨ। ਇਸ ਸਬੰਧੀ ਜਦੋਂ ਡਾ. ਐੱਚ.ਕੇ. ਖਰਬੰਦਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਆਯੂਸ਼ ਮੰਤਰਾਲੇ ਨੇ ਵੀ ਪਿਛਲੇ ਸਾਲ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਹੋਮਿਓਪੈਥੀ ਦਵਾਈਆਂ ਵੀ ਕਾਫੀ ਜ਼ਿਆਦਾ ਕਾਰਗਰ ਸਾਬਿਤ ਹੋ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਹੋਮਿਓਪੈਥੀ ਦਵਾਈਆਂ 70 ਤੋਂ 80 ਫੀਸਦ ਲਾਭ ਕਰ ਰਹੀਆਂ ਹਨ।
ਇਹ ਵੀ ਪੜੋ: ਪੰਜਾਬ 'ਚ ਵੀਕਐਂਡ ਲਾਕਡਾਊਨ, ਹੁਣ ਨਾਈਟ ਕਰਫਿਊ 6 ਵਜੇ ਤੋਂ....
ਹੋਮਿਓਪੈਥੀ ਡਾ. ਐਚ.ਕੇ. ਖਰਬੰਦਾ ਨੇ ਦੱਸਿਆ ਕਿ ਕੋਵਿਡ-19 ਵਿੱਚ ਹੋਣ ਵਾਲੇ ਲੱਛਣਾਂ ਵਿੱਚ ਬਹੁਤ ਹੱਦ ਤਕ ਹੋਮਿਓਪੈਥੀ ਦਵਾਈਆਂ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ। ਜਿਸ ਵਿੱਚ ਫਾਸਫੋਰਸ 200, ਆਰਸੈਨਿਕ ਐਲਬਮ 30, ਕਾਰਬੋ ਵੇਜ 6, ਬ੍ਰਾਓਨੀ ਐਲਬਮ 200 ਦੇ ਬਹੁਤ ਹੀ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਕਾਰਬੋਜ ਵੇਜ 6 ਅਤੇ 30 ਪੋਟੈਂਸੀ ਦੀ ਦਵਾਈ ਅਜਿਹੇ ਮਰੀਜ਼ਾਂ ਦੇ ਲਈ ਲਾਭਦਾਇਕ ਹੈ, ਜਿਨ੍ਹਾਂ ਨੂੰ ਆਕਸੀਜਨ ਦੀ ਕਮੀ ਮਹਿਸੂਸ ਹੋ ਰਹੀ ਹੈ।