ਪੰਜਾਬ

punjab

ETV Bharat / city

ਕੋਰੋਨਾ ਵਾਇਰਸ ਤੋਂ ਬਚਣ ਲਈ ਭੀੜ ਭਾੜ ਤੋਂ ਬੱਚ ਕੇ ਮਨਾਈ ਜਾਵੇ ਹੋਲੀ:ਡਾ. ਜੇ ਐੱਸ ਠਾਕੁਰ

ਪੂਰੇ ਦੇਸ਼ ਵਿੱਚ ਹੋਲੀ ਦੇ ਤਿੁੳਹਾਰ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਪਾਇਆ ਜਾਂ ਰਿਹਾ ਹੈ। ਇਸੇ ਨਾਲ ਹੀ ਕੋਰੋਨਾ ਵਾਇਰਸ ਦੇ ਚਲਦੇ ਹੋਏ ਲੋਕਾਂ ਅੰਦਰ ਸਹਿਮ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ। ਪਰ ਲੋਕਾਂ ਨੂੰ ਬਹੁਤਾ ਘਬਰਾਉਣ ਦੀ ਲੋੜ ਨਹੀਂ। ਮਾਹਿਰ ਡਾਕਟਰਾਂ ਦਾ ਮੰਨਣਾ ਹੈ ਕਿ ਲੋਕ ਕੁਦਰਤੀ ਰੰਗਾਂ ਨਾਲ ਹੋਲੀ ਖੇਡ ਸਕਦੇ ਹਨ।

ਕੋਰੋਨਾ ਵਾਇਰਸ ਤੋਂ ਬਚਣ ਲਈ ਭੀੜ ਭਾੜ ਤੋਂ ਬੱਚ ਕੇ ਮਨਾਈ ਜਾਵੇ  ਹੋਲੀ:ਡਾ. ਜੇ ਐੱਸ ਠਾਕੁਰ
ਕੋਰੋਨਾ ਵਾਇਰਸ ਤੋਂ ਬਚਣ ਲਈ ਭੀੜ ਭਾੜ ਤੋਂ ਬੱਚ ਕੇ ਮਨਾਈ ਜਾਵੇ ਹੋਲੀ:ਡਾ. ਜੇ ਐੱਸ ਠਾਕੁਰ

By

Published : Mar 9, 2020, 10:47 PM IST

ਚੰਡੀਗੜ੍ਹ : ਪੂਰੇ ਦੇਸ਼ ਵਿੱਚ ਹੋਲੀ ਦੇ ਤਿੁੳਹਾਰ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਨਾਲ ਹੀ ਕੋਰੋਨਾ ਵਾਇਰਸ ਦੇ ਚਲਦੇ ਹੋਏ ਲੋਕਾਂ ਅੰਦਰ ਸਹਿਮ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ। ਪਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਮਾਹਿਰ ਡਾਕਟਰਾਂ ਦਾ ਮੰਨਣਾ ਹੈ ਕਿ ਲੋਕ ਕੁਦਰਤੀ ਰੰਗਾਂ ਨਾਲ ਹੋਲੀ ਖੇਡ ਸਕਦੇ ਹਨ।

ਪੀਜੀਆਈ ਦੇ ਸੀਨੀਅਰ ਡਾਕਟਰ ਜੇਐੱਸ ਠਾਕੁਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਡਰ ਤੋਂ ਬਗੈਰ ਹੋ ਕੇ ਲੋਕਾਂ ਨੂੰ ਹੋਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਸਲਾਹ ਦਿੰਦੇ ਹੋਏ ਦੱਸਿਆ ਕਿ ਹੋਲੀ ਦੌਰਾਨ ਕੁਦਰਤੀ ਰੰਗਾਂ ਅਤੇ ਫੁੱਲਾਂ ਦਾ ਇਸਤੇਮਾਲ ਕਰਨਾ ਸੁਰੱਖਿਅਤ ਹੈ।

ਕੋਰੋਨਾ ਵਾਇਰਸ ਤੋਂ ਬਚਣ ਲਈ ਭੀੜ ਭਾੜ ਤੋਂ ਬੱਚ ਕੇ ਮਨਾਈ ਜਾਵੇ ਹੋਲੀ:ਡਾ. ਜੇ ਐੱਸ ਠਾਕੁਰ

ਉਨ੍ਹਾਂ ਕਿਹਾ ਕਿ ਵੱਡੇ ਅਤੇ ਭੀੜ ਵਾਲੇ ਸਮੂਹਾਂ ਦੀ ਬਜਾਏ ਛੋਟੇ ਸਮੂਹਾਂ ਵਿੱਚ ਇਸ ਹੋਲੀ ਦੇ ਤਿਉਹਾਰ ਨੂੰ ਮਨਾਇਆ ਜਾਵੇ । ਜਿਸ ਨਾਲ ਵਾਇਰਸ ਦੇ ਫੈਲਣ ਦਾ ਖ਼ਤਰਾ ਘੱਟ ਹੁੰਦਾ ਹੈ।

ਇਹ ਵੀ ਪੜ੍ਹੋ : ਭਾਰਤ 'ਚ ਤਿੰਨ ਸਾਲ ਦਾ ਬੱਚਾ ਕੋਰੋਨਾ ਨਾਲ ਪੀੜ੍ਹਤ, 3 ਮਰੀਜ਼ਾਂ ਨੂੰ ਮਿਲੀ ਛੁੱਟੀ

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਵਾਇਰਸ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਪਰਹੇਜ਼ , ਉਨ੍ਹਾਂ ਕਿਹਾ ਕਿ ਲੋਕ ਵੱਧ ਤੋਂ ਵੱਧ ਪਰਹੇਜ਼ ਨਾਲ ਹੋਲੀ ਮਨਾਉਣ।

ABOUT THE AUTHOR

...view details