ਚੰਡੀਗੜ੍ਹ: ਓਲੰਪਿਕ (Olympic) ਵਿੱਚ ਤਗਮਾ ਜਿੱਤ ਕੇ ਆਈ ਭਾਰਤੀ ਹਾਕੀ ਟੀਮ (Indian hockey team) ਦੇ ਖਿਡਾਰੀਆਂ ਨਾਲ ਈਟੀਵੀ ਭਾਰਤ ਦੀ ਟੀਮ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ। ਇਸਦੇ ਚੱਲਦੇ ਹੀ ਹਾਕੀ ਓਲੰਪਿਅਨ ਸ਼ਮਸ਼ੇਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ। ਇਸ ਮੌਕੇ ਸਮਸ਼ੇਰ ਸਿੰਘ ਨੇ ਦੱਸਿਆ ਕਿ ਬੜੇ ਹੀ ਔਖੇ ਸਮੇਂ ਦੇ ਵਿੱਚੋਂ ਲੰਘ ਕੇ ਅੱਜ ਇੱਥੇ ਤੱਕ ਪਹੁੰਚਿਆ ਹੈ। ਉਸਨੇ ਦੱਸਿਆ ਕਿ ਕੋਈ ਸਮਾਂ ਅਜਿਹਾ ਸੀ ਜਦੋਂ ਉਸ ਕੋਲ ਹਾਕੀ ਖਰੀਦਣ ਦੇ ਲਈ ਪੈਸੇ ਨਹੀਂ ਹੁੰਦੇ ਸਨ।
ਹਾਕੀ ਓਲੰਪਿਅਨ ਸ਼ਮਸ਼ੇਰ ਸਿੰਘ ਕਿਵੇਂ ਗਰੀਬੀ ਤੋਂ ਪਹੁੰਚਿਆ ਅਰਸ਼ਾਂ ਤੱਕ...? - Hockey Olympian Shamsher Singh
ਓਲੰਪਿਕ (Olympic) ਵਿੱਚ ਤਗਮਾ ਜਿੱਤ ਕੇ ਆਈ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨਾਲ ਈਟੀਵੀ ਭਾਰਤ ਦੀ ਟੀਮ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ। ਇਸਦੇ ਚੱਲਦੇ ਹੀ ਹਾਕੀ ਓਲੰਪਿਅਨ ਸ਼ਮਸ਼ੇਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ। ਇਸ ਮੌਕੇ ਸਮਸ਼ੇਰ ਸਿੰਘ ਨੇ ਦੱਸਿਆ ਕਿ ਬੜੇ ਹੀ ਔਖੇ ਸਮੇਂ ਦੇ ਵਿੱਚੋਂ ਲੰਘ ਕੇ ਅੱਜ ਇੱਥੇ ਤੱਕ ਪਹੁੰਚਿਆ ਹੈ। ਉਸਨੇ ਦੱਸਿਆ ਕਿ ਕੋਈ ਸਮਾਂ ਅਜਿਹਾ ਸੀ ਜਦੋਂ ਉਸ ਕੋਲ ਹਾਕੀ ਖਰੀਦਣ ਦੇ ਲਈ ਪੈਸੇ ਨਹੀਂ ਹੁੰਦੇ ਸਨ।
ਹਾਕੀ ਓਲੰਪਿਅਨ ਸ਼ਮਸ਼ੇਰ ਸਿੰਘ ਕਿਵੇਂ ਗਰੀਬੀ ਤੋਂ ਪਹੁੰਚਿਆ ਅਰਸ਼ਾਂ ਤੱਕ...?
ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਸ ਸਮੇਂ ਵਿੱਚ ਉਸਦੇ ਪਿਤਾ ਨੇ ਉਨ੍ਹਾਂ ਨੂੰ ਖੁਦ ਹਾਕੀ ਬਣਾ ਕੇ ਦਿੱਤੀ ਸੀ ਤੇ ਜਦੋਂ ਉਹ ਹਾਕੀ ਵਿੱਚ ਕਦੇ ਤਰੇੜ ਆ ਜਾਂਦੀ ਸੀ ਤਾਂ ਉਹ ਕਿੱਲ ਆਦਿ ਨਾਲ ਉਸਨੂੰ ਦੁਬਾਰਾ ਜੋੜ ਲੈਂਦਾ ਸੀ। ਇਸਦੇ ਨਾਲ ਸ਼ਮਸ਼ੇਰ ਨੇ ਕਿਹਾ ਕਿ ਅਗਲੇ ਸਮੇਂ ਦੇ ਵਿੱਚ ਖੇਡਾਂ ਦੇ ਵਿੱਚ ਇਸ ਤੋਂ ਵੀ ਚੰਗਾ ਪ੍ਰਦਰਸ਼ਨ ਕਰਨਗੇ ਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।