ਵਹਿਮ ਭਰਮਾਂ ਦੇ ਖ਼ਾਤਮੇ ਲਈ ਹੋਣ ਚਾਹੀਦੈ ਜਾਗਰੂਕਤ ਤੇ ਪੜ੍ਹਿਆ ਲਿਖਿਆ ਸਮਾਜ- ਵਿਧਾਇਕ ਸੋਮ ਪ੍ਰਕਾਸ਼ - superstitious
ਚੰਡੀਗੜ੍ਹ: ਵਿਧਾਨ ਸਭਾ ਇਜਲਾਸ ਦੇ ਤੀਜੇ ਦਿਨ ਵਿਧਾਇਕ ਸੋਮ ਪ੍ਰਕਾਸ਼ ਵੱਲੋਂ ਵਹਿਮਾਂ ਭਰਮਾਂ ਦੇ ਮੁੱਦੇ ‘ਤੇ ਗ਼ੈਰ ਸਰਕਾਰੀ ਮਤਾ ਪੇਸ਼ ਕੀਤਾ ਗਿਆ ਜਿਸ ਤੇ ‘ਆਪ’ ਵਿਧਾਇਕ ਮੀਤ ਹੇਅਰ ਅਤੇ ਸਰਬਜੀਤ ਕੌਰ ਮਾਣੂੰਕੇ ਨੇ ਹਿੱਸਾ ਲਿਆ। ਦੋਵੇਂ ਵਿਧਾਇਕਾਂ ਨੇ ਵਹਿਮਾਂ ਭਰਮਾਂ ਦੇ ਖ਼ਾਤਮੇ ਲਈ ਸਮੁੱਚੇ ਸਮਾਜ ਦੀ ਪੜ੍ਹਾਈ ਅਤੇ ਜਾਗਰੂਕਤਾ ਹੀ ਇਸ ਦਾ ਹਲ ਦੱਸਿਆ।
ਇਸ ਸਬੰਧੀ ਮੀਤ ਹੇਅਰ ਨੇ ਕਿਹਾ ਕਿ ਜਿਸ ਵੀ ਸੂਬੇ ਜਾਂ ਦੇਸ਼ ‘ਚ ਅਨਪੜ੍ਹਤਾ ਭਾਰੂ ਹੋਵੇਗੀ, ਉੱਥੇ ਹੀ ਵਹਿਮ-ਭਰਮ ਹੋਣਗੇ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਜਿਹੜੇ ਵਿਕਾਸ ਦੇਸ਼ ਤਰੱਕੀਆਂ ਕਰ ਚੁੱਕੇ ਹਨ ਉੱਥੇ ਅਨਪੜ੍ਹਤਾ ਨਹੀਂ ਹੈ। ਉਨ੍ਹਾਂ ਅਨਪੜ੍ਹਤਾ ਨੂੰ ਸਭ ਤੋਂ ਪਹਿਲਾਂ ਦੂਰ ਕੀਤਾ ਹੈ। ਸਾਡੇ ਸੂਬੇ ਅਤੇ ਦੇਸ਼ ‘ਚ ਅਨਪੜ੍ਹਤਾ ਕਾਰਨ ਅੰਧ ਵਿਸ਼ਵਾਸ ਭਾਰੂ ਹਨ।
ਮੀਤ ਹੇਅਰਬਿੱਲੀ ਰਸਤਾ ਕੱਟ ਜਾਵੇ ਤਾਂ ਰੁਕ ਜਾਂਦੇ ਹਾਂ, ਕਿਉਂਕਿ ਸਾਡੇ ਪੰਜਾਬ ‘ਚ ਸਿੱਖਿਆ ਦਾ ਹਾਲ ਬਿਲਕੁਲ ਨਿੱਘਰ ਚੁੱਕਿਆ ਹੈ। ਇਸ ਦੇ ਨਾਲ ਹੀ ਵਹਿਮਾਂ-ਭਰਮਾਂ ਬਾਰੇ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ 90 ਪ੍ਰਤੀਸ਼ਤ ਮਹਿਲਾਵਾਂ ਵਹਿਮਾਂ-ਭਰਮਾਂ ਦਾ ਸ਼ਿਕਾਰ ਹਨ। ਪੜ੍ਹੇ ਲਿਖੇ ਤੇ ਜਾਗਰੂਕ ਦੇਸ਼ਾਂ ‘ਚ ਲੋਕ ਮਨੋਵਿਗਿਆਨਿਕ ਅਤੇ ਡਾਕਟਰਾਂ ਕੋਲ ਜਾਂਦੇ ਹਨ, ਜਦੋਂ ਕਿ ਸਾਡੇ ਇੱਥੇ ਧਾਗੇ-ਤਵੀਤਾਂ ਅਤੇ ‘ਬਾਬਿਆਂ ਦੇ ਡੇਰੇ ‘ਤੇ ਜਾਂਦੀਆਂ ਹਨ। ਇਸ ਦੇ ਚਲਦਿਆਂ ਦੇਸ਼ ਦੀਆਂ 60 ਤੋਂ 70 ਫ਼ੀਸਦੀ ਕੁੜੀਆਂ ਅਤੇ ਕਰਮ-ਕਾਂਡ ਮਹਿਲਾਵਾਂ ਮਾਨਸਿਕ ਬਿਮਾਰੀਆਂ ਤੋਂ ਪੀੜਤ ਹਨ।