ਚੰਡੀਗੜ੍ਹ:ਜ਼ਿਲ੍ਹਾ ਕਚਹਿਰੀ ਵਿੱਚ ਧਮਾਕਾ (Ludhiana blast) ਹੋਣ 'ਤੇ ਹਿਮਾਂਸ਼ੀ ਖੁਰਾਨਾ (Himanshi Khurana) ਨੇ ਟਵੀਟ ਕੀਤਾ ਕਿ ਮਾਲ ਵਿੱਚ ਇੰਨੀ ਸੁਰੱਖਿਆ ਹੈ ਪਰ ਕੋਰਟ ਕੰਪਲੈਕਸ ਵਿੱਚ ਨਹੀਂ, ਉਸ ਜਗਾ ਤੇ ਮੇਰੇ ਪਰਿਵਾਰ ਦਾ ਇੱਕ ਮੈਂਬਰ ਵੀ ਮੌਜੂਦ ਸੀ ਪਰ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ। ਆਮ ਅਦਾਲਤਾਂ ਵਿੱਚ ਆਉਣ ਵਾਲੇ ਲੋਕ ਕਿਰਪਾ ਕਰਕੇ ਧਿਆਨ ਰੱਖੋ।
ਦੱਸ ਦੇਈਏ ਕਿ ਲੁਧਿਆਣਾ ਦੇ ਜ਼ਿਲ੍ਹਾ ਕਚਹਿਰੀ ਵਿੱਚ ਧਮਾਕਾ (blast in district court) ਹੋਣ ਨਾਲ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਹ ਧਮਾਕਾ 12 ਵਜੇ ਦੇ ਕਰੀਬ ਹੋਇਆ ਹੈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਇਸ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ।
ਜਿਨ੍ਹਾਂ ਵਿਚੋਂ ਕਈਆਂ ਨੂੰ ਗੰਭੀਰ ਸੱਟਾਂ ਵੀ ਵੱਜੀਆਂ ਹਨ। ਕਚਹਿਰੀ ਦੇ ਦੂਜੇ ਫਿਲੌਰ 'ਤੇ ਧਮਾਕਾ ਹੋਇਆ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਬਾਥਰੂਮ ਵਿੱਚ ਹੋਇਆ ਹੈ। ਫਿਲਹਾਲ ਮੌਕੇ 'ਤੇ ਪੁਲਿਸ ਦੀਆਂ ਟੀਮਾਂ ਫਾਇਰ ਬ੍ਰਿਗੇਡ (Fire brigade) ਅਤੇ ਐਂਬੂਲੈਂਸ ਪਹੁੰਚ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।