ਚੰਡੀਗੜ੍ਹ: ਹਾਲ ਹੀ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਇੱਕ ਮਹਿਲਾ ਵਕੀਲ ਪਲਵਿੰਦਰ ਕੌਰ ਦੁਆਰਾ ਦਾਇਰ ਕੀਤੀ ਪਟੀਸ਼ਨ ’ਚ ਅਨੌਖ਼ਾ ਮਾਮਲਾ ਸਾਹਮਣੇ ਆਇਆ ਹੈ। ਇਸ ਪਟੀਸ਼ਨ ’ਚ ਵਕੀਲ ਨੇ ਯੂਨਾਈਟਡ ਕਿੰਗਡਮ ਦੇ ਰਾਜ ਕੁਮਾਰ ਚਾਰਲਸ ਦੇ ਪੁੱਤਰ ਪ੍ਰਿੰਸ ਹੈਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਯੂਕੇ ਪੁਲਿਸ ਵਿਭਾਗ ਨੂੰ ਉਸ ਖ਼ਿਲਾਫ਼ ਕਾਰਵਾਈ ਕੀਤੇ ਜਾਣ ਲਈ ਨਿਰਦੇਸ਼ ਦਿੱਤੇ ਜਾਣ ਦੀ ਗੁਹਾਰ ਲਗਾਈ ਹੈ। ਮਹਿਲਾ ਵਕੀਲ ਦਾ ਆਰੋਪ ਸੀ ਕਿ ਪ੍ਰਿੰਸ ਹੈਰੀ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਤਾਂ ਕੀਤਾ ਪਰ ਪੂਰਾ ਨਹੀਂ ਕੀਤਾ। ਲਿਹਾਜਾ ਪ੍ਰਿੰਸ ਹੈਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾਣ ਤਾਂ ਕਿ ਉਸਦੇ ਵਿਆਹ ’ਚ ਰੁਕਾਵਟ ਨਾ ਪਵੇ।
ਜੱਜ ਅਰਵਿੰਦ ਸਾਂਗਵਾਨ ਨੇ ਪਟੀਸ਼ਨਕਰਤਾ ਨੂੰ ਵਿਅਕਤੀਗਤ ਤੌਰ ’ਤੇ ਸੁਣਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਜਸਟਿਸ ਸਾਂਗਵਾਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਇਹ ਪਟੀਸ਼ਨ ਕੁਝ ਵੀ ਨਹੀਂ ਹੈ, ਪਰ ਰਾਜਕੁਮਾਰ ਹੈਰੀ ਨਾਲ ਵਿਆਹ ਕਰਨ ਵਾਰੇ ਸਿਰਫ਼ ਦਿਨ ’ਚ ਸੁਪਨੇ ਦੇਖਣ ਵਾਂਗ ਲੱਗਦਾ ਹੈ। ਉਨ੍ਹਾਂ ਕਿਹਾ ਪਟੀਸ਼ਨ ਬਹੁਤ ਬੁਰੇ ਤਰੀਕੇ ਨਾਲ ਤਿਆਰ ਕੀਤੀ ਗਈ ਹੈ, ਇਸ ’ਚ ਦੋਹਾਂ ਰੂਪਾਂ ਨਾਲ ਦਲੀਲਾਂ ਤੋ ਤੱਥਹੀਨ ਹੈ। ਪਟੀਸ਼ਨਕਰਤਾ ਅਤੇ ਪ੍ਰਿੰਸ ਹੈਰੀ ਵਿਚਾਲੇ ਕੁਝ ਈ-ਮੇਲ ਬਾਰੇ ਇਸ ਪਟੀਸ਼ਨ ’ਚ ਦੱਸਿਆ ਗਿਆ ਹੈ। ਜਿਸ ’ਚ ਈ-ਮੇਲ ਭੇਜਣ ਵਾਲਾ ਉਸ ਮਹਿਲਾ ਵਕੀਲ ਨਾਲ ਜਲਦ ਹੀ ਵਿਆਹ ਕਰਨ ਦਾ ਵਾਅਦਾ ਕਰਦਾ ਹੈ।