ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਵਿੱਚ ਤੇਜ਼ ਰਫਤਾਰ ਦੇ ਚੱਲਦੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਸ਼ਹਿਰ ਦੇ ਸੈਕਟਰ 34 ਵਿਖੇ ਤੇਜ਼ ਰਫਤਾਰ ਐਂਬੂਲੈਂਸ ਨੇ ਦੋ ਆਟੋ, ਇੱਕ ਕਾਰ ਅਤੇ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਅਨੁਸਾਸ ਟੱਕਰ ਇੰਨ੍ਹੀ ਭਿਆਨਕ ਸੀ ਕਿ ਐਕਟਿਵ ਚਾਲਕ ਕਰੀਬ 15 ਫੁੱਟ ਹਵਾ ਵਿੱਚ ਉੱਛਲ ਗਿਆ ਅਤੇ ਸੜਕ ‘ਤੇ ਜਾ ਡਿੱਗਿਆ।
ਇਸ ਭਿਆਨਕ ਹਾਦਸੇ ਦੇ ਵਿੱਚ ਇੱਕ ਐਕਟਿਵ ਚਾਲਕ ਅਤੇ ਇੱਕ ਆਟੋ ਚਾਲਕ ਜ਼ਖ਼ਮੀ ਹੋ ਗਿਆ। ਇਸ ਹਾਦਸੇ ਤੋਂ ਬਾਅਦ ਘਟਨਾ ਸਥਾਨ ਉੱਪਰ ਭਾਰੀ ਇਕੱਠ ਹੋ ਗਿਆ ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਦੇ ਲਈ ਸੈਕਟਰ 16 ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਵਾਪਰੇ ਹਾਦਸੇ ਤੋਂ ਬਾਅਦ ਮੁਲਜ਼ਮ ਐਂਬੂਲੈਂਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ।