ਪੰਜਾਬ

punjab

ETV Bharat / city

ਟੈਕਸ ਚੋਰੀ ਨੂੰ ਲੈ ਕੇ ਹਾਈਕੋਰਟ ਸਖ਼ਤ, 5 ਆਬਕਾਰੀ ਅਤੇ ਕਰ ਅਧਿਕਾਰੀਆਂ ਦੀ ਜ਼ਮਾਨਤ ਕੀਤੀ ਰੱਦ - ਜ਼ਮਾਨਤ ਕੀਤੀ ਰੱਦ

ਕਰੋੜਾਂ ਦੀ ਟੈਕਸ ਚੋਰੀ ਦੇ ਕੇਸ ਵਿੱਚ ਫਸੇ ਪੰਜਾਬ ਦੇ ਤਿੱਨ ਆਬਕਾਰੀ ਅਤੇ ਕਰ ਅਧਿਕਾਰੀਆਂ ਨੂੰ ਇੱਕ ਵੱਡਾ ਝਟਕਾ ਦਿੰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਕਿ ਰੈਕੇਟ ਦਾ ਪਤਾ ਲਗਾਉਣ ਦੇ ਲਈ ਇਨ੍ਹਾਂ ਨੂੰ ਹਿਰਾਸਤ ਵਿੱਚ ਰੱਖ ਕੇ ਹੀ ਜਾਂਚ ਕਰਨੀ ਬੇਹੱਦ ਜ਼ਰੂਰੀ ਹੈ।

ਤਸਵੀਰ
ਤਸਵੀਰ

By

Published : Feb 23, 2021, 11:42 AM IST

ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ ਨੇ ਕਰੋੜਾਂ ਦੀ ਟੈਕਸ ਚੋਰੀ ਦੇ ਕੇਸ ਮਾਮਲੇ ’ਚ ਫਸੇ ਪੰਜਾਬ ਦੇ ਤਿੰਨ ਆਬਕਾਰੀ ਅਤੇ ਕਰ ਅਧਿਕਾਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਦੱਸ ਦਈਏ ਕਿ ਪੰਜਾਬ ਹਾਈਕੋਰਟ ਨੇ ਮਾਮਲੇ ’ਚ ਫਸੇ ਤਿੰਨ ਆਬਕਾਰੀ ਅਤੇ ਕਰ ਅਧਿਕਾਰੀਆਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਜਿਸ ਤੇ ਹਾਈਕੋਰਟ ਨੇ ਕਿਹਾ ਹੈ ਕਿ ਰੈਕੇਟ ਦਾ ਪਤਾ ਲਗਾਉਣ ਦੇ ਲਈ ਇਨ੍ਹਾਂ ਨੂੰ ਹਿਰਾਸਤ ਚ ਰੱਖਕੇ ਜਾਂਚ ਕਰਨੀ ਬੇਹੱਦ ਜਰੂਰੀ ਹੈ।

ਹਿਰਾਸਤ ਚ ਰਹਿ ਕੇ ਹੀ ਕੀਤੀ ਜਾਵੇਗੀ ਕਾਰਵਾਈ- ਹਾਈਕੋਰਟ

ਹਾਈਕੋਰਟ ਦਾ ਇਹ ਵੀ ਕਹਿਣਾ ਹੈ ਕਿ ਟੈਕਸ ਚੋਰੀ ਦਾ ਘੁਟਾਲਾ ਕਰੋੜਾਂ ਦਾ ਹੈ। ਜਿਸ ਕਾਰਨ ਅਧਿਕਾਰੀਆਂ ਨੂੰ ਹਿਰਾਸਤ 'ਚ ਰੱਖ ਕੇ ਹੀ ਜਾਂਚ ਕੀਤੀ ਜਾਵੇਗੀ। ਜਿਸ ਤੋਂ ਪਤਾ ਚਲ ਸਕੇਗਾ ਕਿ ਇਹ ਘੁਟਾਲਾ ਹੋਰ ਕਿੰਨਾ ਵੱਡਾ ਹੈ ਅਤੇ ਇਸ ਚ ਹੋਰ ਕੌਣ ਕੌਣ ਸ਼ਾਮਿਲ ਹੈ। ਪਰ ਜੇਕਰ ਅਧਿਕਾਰੀਆਂ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਤਾਂ ਇਸ ਮਾਮਲੇ ’ਤੇ ਹੋ ਰਹੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ।

ਇਹ ਵੀ ਪੜੋ: ਸਫਾਈ ਕਰਮਚਾਰੀਆਂ ਤੇ ਸਿਕਊਰਟੀ ਯੂਨੀਅਨ ਨੇ ਤਨਖਾਹ ਨਾ ਮਿਲਣ 'ਤੇ ਲਾਇਆ ਧਰਨਾ


ਕੀ ਸੀ ਮਾਮਲਾ ?
ਕਾਬਿਲੇਗੌਰ ਹੈ ਕਿ ਅਗਸਤ ’ਚ ਵਿਜੀਲੈਂਸ ਬਿਊਰੋ ਨੇ ਆਬਕਾਰੀ ਅਤੇ ਕਰ ਵਿਭਾਗ ਦੇ 12 ਅਧਿਕਾਰੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ। ਇਨ੍ਹਾਂ ਅਧਿਕਾਰੀਆਂ ’ਤੇ ਟਰਾਂਸਪੋਰਟਰਜ਼ ਨਾਲ ਮਿਲ ਕੇ ਕਰੋੜਾਂ ਰੁਪਏ ਦੇ ਸਰਕਾਰੀ ਪੈਸੇ ’ਚ ਘੁਟਾਲਾ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਮਾਮਲੇ ਵਿੱਚੋਂ ਜ਼ਮਾਨਤ ਲਈ ਅਧਿਕਾਰੀਆਂ ਨੇ ਹਾਈ ਕੋਰਟ ਦੀ ਸ਼ਰਨ ਲਈ ਸੀ। ਪਰ ਪੰਜਾਬ ਸਰਕਾਰ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਖਿਲਾਫ਼ ਵਿਜੀਲੈਂਸ ਦੇ ਕੋਲ ਕਾਫ਼ੀ ਸਬੂਤ ਹਨ। ਜਿਸ ਤੋਂ ਬਾਅਦ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਸਾਰੀਆਂ ਦਲੀਲਾਂ ਨੂੰ ਮੰਨਦੇ ਹੋਏ ਜ਼ਮਾਨਤ ਪਟੀਸ਼ਨਾ ਨੂੰ ਰੱਦ ਕਰ ਦਿੱਤਾ।

ABOUT THE AUTHOR

...view details