ਚੰਡੀਗੜ੍ਹ:ਆਪ ਵਿਧਾਇਕ ਹਰਮੀਤ ਪਠਾਨ ਮਾਜਰਾ (MLA Harmeet Pathanmajra) ਦੇ ਖ਼ਿਲਾਫ਼ ਉਸ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਵੱਲੋ ਹਾਈਕੋਰਟ (AAP MLA wife petition filed in High Court) ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਹਾਈਕੋਰਟ ਨੇ ਵਿਧਾਇਕ ਪਠਾਨ ਮਾਜਰਾ, ਉਨ੍ਹਾਂ ਦੇ ਭਤੀਜੇ, ਸੁਰੱਖਿਆ ਗਾਰਡ ਸਣੇ ਮੁਹਾਲੀ ਦੇ ਐਸਐਸਪੀ, ਜ਼ੀਰਕਪੁਰ ਦੇ ਐਸਐਚਓ ਅਤੇ ਪੰਜਾਬ ਦੇ ਡੀਜੀਪੀ ਨੂੰ ਨੋਟਿਸ ਭੇਜਿਆ ਹੈ।
ਹਾਈਕੋਰਟ ਨੇ ਜਾਰੀ ਕੀਤੇ ਨਿਰਦੇਸ਼:ਮਿਲੀ ਜਾਣਕਾਰੀ ਮੁਤਾਬਿਕ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਪਟੀਸ਼ਨਕਰਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਜਾਵੇ। ਪਟੀਸ਼ਨਕਰਤਾ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਪਠਾਨ ਮਾਜਰਾ ਵੱਲੋਂ ਉਸ ਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਆਪ ਵਿਧਾਇਕ ਦੀ ਪਤਨੀ ਦੇ ਇਲਜ਼ਾਮ: ਦੱਸ ਦਈਏ ਕਿ ਆਪ ਵਿਧਾਇਕ ਪਠਾਨ ਮਾਜਰਾ ਉੱਤੇ ਝੂਠ ਬੋਲ ਕੇ ਵਿਆਹ ਕਰਨ ਦੇ ਇਲਜ਼ਾਮ ਹਨ। ਪਟੀਸ਼ਨਕਰਤਾ ਦੀ ਮੰਗ ਹੈ ਕਿ ਪਠਾਨ ਮਾਜਰਾ ਦੇ ਖਿਲਾਫ ਸ਼ਿਕਾਇਤ ਮਾਮਲਾ ਦਰਜ ਕੀਤਾ ਜਾਵੇ। ਪਟੀਸ਼ਨ ਕਰਤਾ ਦਾ ਇਲਜ਼ਾਮ ਇਹ ਵੀ ਹੈ ਕਿ ਉਸਦੇ ਨਾਲ ਸਰੀਰਕ ਅਤੇ ਮਾਨਸਿਕ ਸੋਸ਼ਣ ਕੀਤਾ ਗਿਆ ਹੈ। ਨਾਲ ਹੀ ਉਸ ਵੱਲੋਂ ਇਲਜ਼ਾਮ ਲਗਾਇਆ ਹੈ ਕਿ ਐਸਐਸਪੀ ਮੁਹਾਲੀ ਨੇ ਸ਼ਿਕਾਇਤ ਲੈਣ ਤੋਂ ਇਨਕਾਰ ਕਰ ਦਿੱਤਾ ਸੀ।