ਪੰਜਾਬ

punjab

ETV Bharat / city

ਕਥਿਤ ਸੰਤ ਰਾਮਪਾਲ ਦੇ ਬੇਟੇ ਸਣੇ ਦੋ ਵਿਅਕਤੀਆਂ ਨੂੰ ਹਾਈਕੋਰਟ ਤੋਂ ਰਾਹਤ - ਵਰਿੰਦਰ ਉਰਫ ਬਿਜੇਂਦਰ

ਕਥਿਤ ਸੰਤ ਰਾਮਪਾਲ ਦੇ ਬੇਟੇ ਵਰਿੰਦਰ ਉਰਫ ਬਿਜੇਂਦਰ ਸਮੇਤ ਹੋਰ ਦੋ ਪਵਨ ਕੁਮਾਰ ਅਤੇ ਜੋਗਿੰਦਰ ਨੂੰ ਇਕ ਹਿਸਾਰ ਦੇ ਐਡੀਸ਼ਨਲ ਸੈਸ਼ਨ ਜੱਜ ਨੇ ਹਿੰਸਾ ਦੇ ਮਾਮਲੇ ਚ ਉਮਰਕੈਦ ਦੀ ਸਜ਼ਾ ਸੁਣਾਈ ਸੀ। ਜਿਸ ’ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਸਜ਼ਾ ਦੀ ਅਪੀਲ ਨੂੰ ਹਾਈਕੋਰਟ 'ਚ ਵਿਚਾਰ ਅਧੀਨ ਰਹਿੰਦੇ ਹੋਏ ਸਜ਼ਾ ਮੁਅੱਤਲ ਕੀਤੇ ਜਾਣ ਦੇ ਆਦੇਸ਼ ਦੇ ਦਿੱਤੇ ਹਨ।

ਤਸਵੀਰ
ਤਸਵੀਰ

By

Published : Mar 24, 2021, 12:32 PM IST

ਚੰਡੀਗੜ੍ਹ: ਕਥਿਤ ਸੰਤ ਰਾਮਪਾਲ ਦੇ ਬੇਟੇ ਵਰਿੰਦਰ ਉਰਫ ਬਿਜੇਂਦਰ ਸਮੇਤ ਹੋਰ ਦੋ ਪਵਨ ਕੁਮਾਰ ਅਤੇ ਜੋਗਿੰਦਰ ਨੂੰ ਇਕ ਹਿਸਾਰ ਦੇ ਐਡੀਸ਼ਨਲ ਸੈਸ਼ਨ ਜੱਜ ਨੇ ਹਿੰਸਾ ਦੇ ਮਾਮਲੇ ਚ ਉਮਰਕੈਦ ਦੀ ਸਜ਼ਾ ਸੁਣਾਈ ਸੀ। ਜਿਸ ’ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਸਜ਼ਾ ਦੀ ਅਪੀਲ ਨੂੰ ਹਾਈਕੋਰਟ 'ਚ ਵਿਚਾਰ ਅਧੀਨ ਰਹਿੰਦੇ ਹੋਏ ਸਜ਼ਾ ਮੁਅੱਤਲ ਕੀਤੇ ਜਾਣ ਦੇ ਆਦੇਸ਼ ਦੇ ਦਿੱਤੇ ਹਨ। ਜਸਟਿਸ ਜਿਤੇਂਦਰ ਚੌਹਾਨ ਅਤੇ ਜਸਟਿਸ ਵਿਵੇਕ ਪੂਰੀ ਦੀ ਬੈਂਚ ਨੇ ਇਨ੍ਹਾਂ ਤਿੰਨਾਂ ਦੀ ਇਸ ਮਾਮਲੇ ’ਤੇ ਸਜਾ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ’ਤੇ ਸੁਣਵਾਈ ਕੀਤੀ। ਸੁਣਵਾਈ ਤੋਂ ਬਾਅਦ ਇਹ ਆਦੇਸ਼ ਦਿੱਤੇ।

ਰਾਮਪਾਲ ਦੇ ਬੇਟੇ ਨੇ ਹਾਈਕੋਰਟ ’ਚ ਸਜ਼ਾ ਮੁਅੱਤਲ ਦੀ ਮੰਗ ਨੂੰ ਲੈ ਕੇ ਦਾਇਰ ਕੀਤੀ ਪਟੀਸ਼ਨ ਚ ਹਾਈਕੋਰਟ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਖਿਲਾਫ ਬਰਵਾਲਾ ਦੇ ਆਸ਼ਰਮ ਚ ਇੱਕ ਮਹਿਲਾ ਦੀ ਹੱਤਿਆ ਦੇ ਮਾਮਲੇ ਚ 19 ਨਵੰਬਰ 2014 ਚ ਬਰਵਾਲਾ ਪੁਲਿਸ ਥਾਣੇ ਚ ਮਾਮਲਾ ਦਰਜ ਕੀਤਾ ਗਿਆ ਸੀ ਇਸ ਮਾਮਲੇ ਚ ਹਿਸਾਰ ਦੇ ਐਡੀਸ਼ਨਲ ਸੈਸ਼ਨ ਜਜ ਨੇ 11 ਅਕਤੂਬਰ 2018 ਨੂੰ ਦੋਸ਼ੀ ਕਰਾਰ ਕਰ ਦਿੱਤਾ ਸੀ ਤੇ ਉਮਰਕੈਦ ਦੀ ਸਜ਼ਾ ਸੁਣਾਈ ਸੀ। ਹਾਈਕੋਰਟ ਚ ਅਪੀਲ ਦਾਖਿਲ ਕਰ ਤਿੰਨਾਂ ਨੂੰ ਅਦਾਲਤ ’ਚ ਸਜ਼ਾ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਸੀ ਜਿਸਨੂੰ ਹਾਈਕੋਰਟ ਨੇ ਸਵੀਕਾਰ ਕਰ ਲਿਆ। ਨਾਲ ਹੀ ਤਿੰਨਾਂ ਨੂੰ ਜਮਾਨਤ ਵੀ ਦੇ ਦਿੱਤੀ ਗਈ।

ਇਹ ਵੀ ਪੜੋ: ਪ੍ਰਸ਼ਾਂਤ ਕਿਸ਼ੋਰ ਵੱਲੋਂ ਕਾਂਗਰਸੀ ਵਿਧਾਇਕਾਂ ਨਾਲ ਮੁਲਾਕਾਤ ਦਾ ਦੌਰ ਅੱਜ ਤੋਂ ਸ਼ੁਰੂ

ਦੱਸ ਦਈਏ ਕਿ ਪਿਛਲੇ 5 ਸਾਲਾਂ ਤੋਂ ਸੰਤ ਰਾਮਪਾਲ ਦਾ ਬੇਟਾ ਵਰਿੰਦਰ ਉਰਫ ਬਿਜੇਂਦਰ ਹਿਸਾਰ ਦੀ ਜੇਲ੍ਹ ਚ ਬੰਦ ਸੀ ਵਰਿੰਦਰ ਨੇ ਕਿਹਾ ਸੀ ਕਿ ਉਹ ਪਿਛਲੇ ਤਿੰਨ ਸਾਲਾ ਤਿੰਨ ਮਹੀਨੇ ਜੇਲ੍ਹ ’ਚ ਬੰਦ ਹੈ ਅਤੇ ਸਜ਼ਾ ਦੇ ਖਿਲਾਫ ਉਨ੍ਹਾਂ ਦੀ ਅਪੀਲ ਵਿਚਾਰ ਅਧੀਨ ਹੈ। ਅਜਿਹੇ ’ਚ ਉਨ੍ਹਾਂ ਨੂੰ ਫਿਲਹਾਲ ਰਾਹਤ ਦਿੱਤੀ ਜਾਵੇ।

ਹਾਈਕੋਰਟ ਨੇ ਤਿੰਨਾਂਂ ਦੀ ਇਸ ਮੰਗ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਦੀ ਸਜ਼ਾ ਮੁਅੱਤਲ ਕਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਹਾਈਕੋਰਟ ਨੇ ਇਸ ਆਦੇਸ਼ ’ਚ ਵਿਰੇਂਦਰ ਨੂੰ ਕੋਈ ਵੀ ਰਾਹਤ ਨਹੀਂ ਮਿਲ ਸਕੇਗੀ। ਕਿਉਂਕਿ ਉਸਦੇ ਖਿਲਾਫ ਅਜਿਹੇ ਚ ਇਕ ਹੋਰ ਮਾਮਲੇ ਚ ਸਜ਼ਾ ਸੁਣਾਈ ਜਾ ਚੁੱਕੀ ਹੈ ਜਿਸ ਚ ਹੁਣ ਤੱਕ ਕੋਈ ਰਾਹਤ ਨਹੀਂ ਮਿਲੀ ਹੈ।

ABOUT THE AUTHOR

...view details