ਚੰਡੀਗੜ੍ਹ: ਮੌਜੂਦਾ ਸਮੇਂ 'ਚ ਆਨਲਾਈਨ ਠੱਗੀ ਦੇ ਮਾਮਲੇ ਅਕਸਰ ਦੇਖਣ ਨੂੰ ਮਿਲਦੇ ਹਨ। ਇਸ ਦੇ ਚੱਲਦਿਆਂ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਵੀ ਇਸ ਆਨਲਾਈਨ ਠੱਗੀ ਦਾ ਸ਼ਿਕਾਰ ਹੋਏ ਹਨ। ਜਿਸਦੇ ਚੱਲਦਿਆਂ ਠੱਗਾਂ ਵਲੋਂ ਜੱਜ ਨਾਲ 25 ਹਜ਼ਾਰ ਦੀ ਆਨਲਾਈਨ ਠੱਗੀ ਮਾਰੀ ਗਈ ਹੈ। ਜਿਸ ਕਾਰਨ ਜੱਜ ਵਲੋਂ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ।
ਇਸ ਸਬੰਧੀ ਠੱਗੀ ਦਾ ਸ਼ਿਕਾਰ ਹੋਏ ਚੰਡੀਗੜ੍ਹ ਦੇ ਸੈਕਟਰ 11 'ਚ ਰਹਿਣ ਵਾਲੇ ਜੱਜ ਦਾ ਕਹਿਣਾ ਕਿ ਉਨ੍ਹਾਂ ਦਾ ਖਾਤਾ ਸਟੇਟ ਬੈਂਕ ਆਫ ਇੰਡੀਆ 'ਚ ਹੈ। ਉਨ੍ਹਾਂ ਦੱਸਿਆ ਕਿ ਬੈਂਕ ਦੀ ਐਪ ਯੋਨੋ ਰਾਹੀ ਉਹ ਆਪਣੇ ਕਿਸੇ ਦੋਸਤ ਨੂੰ ਰਕਮ ਟ੍ਰਾਂਸਫਰ ਕਰਨ ਲੱਗੇ ਤਾਂ ਉਨ੍ਹਾਂ ਨੂੰ ਮੈਸੇਜ ਆਇਆ, ਜਿਸ 'ਚ ਕੇ.ਵਾਈ.ਸੀ ਰਜਿਸਟਰ ਕਰਵਾਉਣ ਦੀ ਗੱਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਦੋਂ ਲਿੰਕ ਰਾਹੀ ਉਨ੍ਹਾਂ ਆਪਣੀ ਜਾਣਕਾਰੀ ਉਸ 'ਚ ਭਰੀ ਤਾਂ ਉਨ੍ਹਾਂ ਨੂੰ ਪੁਸ਼ਟੀ ਲਈ ਮੈਸੇਜ ਆਇਆ,ਜਿਸ ਦੇ ਕੁਝ ਦੇਰ ਬਾਅਦ ਹੀ ਦੋ ਵੱਖ-ਵੱਖ ਮੈਸੇਜ ਆਏ ਜਿਸ 'ਚ ਪੰਜ ਹਜ਼ਾਰ ਅਤੇ ਵੀਹ ਹਜ਼ਾਰ ਦੀ ਰਕਮ ਖਾਤੇ 'ਚੋਂ ਕੱਢੀ ਗਈ ਸੀ।