ਪੰਜਾਬ

punjab

ਹਾਈ ਕੋਰਟ ਨੇ ਪੀਜੀਆਈ ਦੀ ਨਰਸ ਦੀ ਜਣੇਪਾ ਛੁੱਟੀ ਲਈ ਪਟੀਸ਼ਨ ਕੀਤੀ ਰੱਦ

By

Published : Mar 19, 2021, 6:02 PM IST

ਪੀਜੀਆਈ ਦੀ ਇੱਕ ਨਰਸ ਦੇ ਜਣੇਪਾ ਛੁੱਟੀ ਲਈ ਪਾਈ ਪਟੀਸ਼ਨ ਨੂੰ ਰੱਦ ਕਰਦਿਆਂ ਹਾਈ ਕੋਰਟ ਨੇ ਕਿਹਾ ਹੈ ਕਿ ਪਹਿਲੇ ਦੋ ਬੱਚੇ ਭਾਵੇਂ ਉਸ ਔਰਤ ਦੇ ਨਹੀਂ ਹਨ, ਤਾਂ ਵੀ ਉਸਦਾ ਖ਼ੁਦ ਦਾ ਪੈਦਾ ਹੋਇਆ ਬੱਚਾ ਤੀਜਾ ਬੱਚਾ ਮੰਨਿਆ ਜਾਵੇਗਾ, ਅਜਿਹੇ ’ਚ ਤੁਸੀਂ ਛੁੱਟੀ ਦੇ ਹੱਕਦਾਰ ਨਹੀਂ ਹੋ।

ਤਸਵੀਰ
ਤਸਵੀਰ

ਚੰਡੀਗੜ੍ਹ:ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਇਤਿਹਾਸਕ ਫ਼ੈਸਲਾ ਸੁਣਾਉਦਿਆਂ ਪੀਜੀਆਈ ਦੀ ਇੱਕ ਨਰਸ ਦੇ ਜਣੇਪੇ ਲਈ ਛੁੱਟੀ ਦੀ ਮਨਜ਼ੂਰੀ ਨੂੰ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਭਾਵੇਂ ਪਹਿਲੇ ਦੋ ਬੱਚੇ ਤੁਹਾਡੇ ਜੈਵਿਕ ਨਹੀਂ ਹਨ ਤਾਂ ਵੀ ਖ਼ੁਦ ਦਾ ਪੈਦਾ ਹੋਇਆ ਬੱਚਾ ਤੀਸਰਾ ਮੰਨਿਆ ਜਾਵੇਗਾ, ਅਜਿਹੇ ’ਚ ਤੁਸੀਂ ਛੁੱਟੀ ਦੇ ਹੱਕਦਾਰ ਨਹੀਂ ਹੋ।

ਪਟੀਸ਼ਨ ਦਾਇਰ ਕਰਦਿਆਂ ਦੀਪਿਕਾ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ 18, ਫ਼ਰਵਰੀ 2014 ਨੂੰ ਅਮਰ ਸਿੰਘ ਨਾਲ ਹੋਇਆ ਸੀ। ਅਮਰ ਸਿੰਘ ਦੇ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਸਦੇ ਦੋ ਬੱਚੇ ਸਨ। ਪਟੀਸ਼ਨ ਕਰਤਾ ਨੂੰ ਪਹਿਲਾਂ ਜੈਵਿਕ ਬੱਚਾ 6 ਜੂਨ, 2019 ਨੂੰ ਹੋਇਆ ਸੀ।

ਦੀਪਿਕਾ ਸਿੰਘ ਨੇ 4 ਜੂਨ ਤੋਂ 30 ਨਵੰਬਰ 2019 ਤੱਕ ਜਣੇਪਾ ਛੁੱਟੀ ਲਈ ਪੀਜੀਆਈ ’ਚ ਅਰਜ਼ੀ ਦਿੱਤੀ ਸੀ। ਉਸ ਦੀ ਅਰਜ਼ੀ ਨੂੰ ਇਹ ਕਹਿ ਕੇ ਖ਼ਾਰਜ ਕੀਤਾ ਗਿਆ ਕਿ ਉਸ ਦੇ ਪਹਿਲਾਂ ਤੋਂ 2 ਜੀਵਤ ਬੱਚੇ ਹਨ ਅਤੇ ਘੱਟ ਤੋਂ ਘੱਟ ਦੋ ਜੀਵਿਤ ਬੱਚਿਆਂ ਦੀ ਸੂਰਤ ’ਚ ਹੀ ਇਹ ਛੁੱਟੀ ਦਿੱਤੀ ਜਾ ਸਕਦੀ ਹੈ। ਦੀਪਿਕਾ ਸਿੰਘ ਨੇ ਇਸ ਫ਼ੈਸਲੇ ਖ਼ਿਲਾਫ਼ ਕੈਟ ’ਚ ਪਟੀਸ਼ਨ ਦਾਇਰ ਕੀਤੀ ਸੀ। ਕੈਟ ਨੇ ਪੀਜੀਆਈ ਦੇ ਹੁਕਮਾਂ ਨੂੰ ਸਹੀ ਮੰਨਦਿਆਂ ਉਸਦੀ ਪਟੀਸ਼ਨ ਰੱਦ ਕਰ ਦਿੱਤੀ ਸੀ।

ਇਸ ਤੋਂ ਬਾਅਦ ਕੈਟ ਦੇ ਫ਼ੈਸਲੇ ਖ਼ਿਲਾਫ਼ ਦੀਪਿਕਾ ਸਿੰਘ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚੀ। ਹਾਈ ਕੋਰਟ ਨੇ ਕਿਹਾ ਕਿ ਬਿਨੈਕਰਤਾ ਆਪਣੇ ਪਤੀ ਦੀ ਪਹਿਲੀ ਪਤਨੀ ਤੋਂ ਹੋਏ ਦੋ ਬੱਚਿਆਂ ਦੀ ਮਾਂ ਹੈ ਅਤੇ ਉਸਨੇ ਉਨ੍ਹਾਂ ਦੀ ਦੇਖ-ਭਾਲ ਲਈ (ਚਾਈਲਡ ਕੇਅਰ ਲੀਵ) ਲੀਵ ਲੈ ਚੁੱਕੀ ਹੈ। ਅਜਿਹੇ ’ਚ ਇਹ ਉਸਦਾ ਪਹਿਲਾ ਬੱਚਾ ਹੈ ਕਹਿ ਕੇ ਜਣੇਪਾ ਛੁੱਟੀ ਲਈ ਮਨਜ਼ੂਰੀ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ।

ABOUT THE AUTHOR

...view details