ਪੰਜਾਬ

punjab

ETV Bharat / city

ਹਾਈਕੋਰਟ ਵਲੋਂ ਐੱਸਐੱਸਪੀ ਚੰਡੀਗੜ੍ਹ ਨੂੰ ਨਬਾਲਗ ਕੁੜੀ ਦੀ ਕਸਟਡੀ ਲੈਣ ਦੇ ਨਿਰਦੇਸ਼

ਪ੍ਰੇਮੀ ਜੋੜੇ ਨੇ ਆਪਣੇ ਜੀਵਨ ਅਤੇ ਸੁਤੰਤਰਤਾ ਦੀ ਸੁਰੱਖਿਆ ਦੀ ਮੰਗ ਕਰਦੇ ਹੋਏ ਅਦਾਲਤ ਦਾ ਰੁਖ ਕੀਤਾ ਸੀ। ਉਨ੍ਹਾਂ ਨੇ 16 ਜੂਨ 2020 ਨੂੰ ਆਪਣੇ ਦੋਸਤ ਦੇ ਘਰ ਹਿੰਦੂ ਰੀਤੀ ਰਿਵਾਜਾਂ ਦੇ ਮੁਤਾਬਿਕ ਵਿਆਹ ਕਰ ਲਿਆ ਸੀ। ਕੁੜੀ ਨੇ ਦਾਅਵਾ ਕੀਤਾ ਕਿ ਉਸ ਦੀ ਉਮਰ ਲੱਗਭਗ ਸਾਢੇ ਸਤਾਰਾਂ ਸਾਲ ਹੈ। ਮੁੰਡੇ ਨੇ ਦਾਅਵਾ ਕੀਤਾ ਕਿ ਉਸਦੀ ਉਮਰ 28 ਸਾਲ ਹੈ ਅਤੇ ਉਨ੍ਹਾਂ ਨੇ ਆਪਣੇ ਜੀਵਨ ਤੇ ਸੁਤੰਤਰਤਾ ਦੀ ਸੁਰੱਖਿਆ ਦੇ ਲਈ ਪਟੀਸ਼ਨ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਹੈ।

By

Published : Jul 5, 2021, 3:02 PM IST

ਪੰਜਾਬ ਹਰਿਆਣਾ ਹਾਈ ਕੋਰਟ
ਪੰਜਾਬ ਹਰਿਆਣਾ ਹਾਈ ਕੋਰਟ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਪ੍ਰੇਮੀ ਜੋੜੇ ਵੱਲੋਂ ਦਾਖ਼ਲ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਚੰਡੀਗੜ੍ਹ ਦੇ ਐੱਸਐੱਸਪੀ ਨੂੰ ਨਬਾਲਗ ਕੁੜੀ ਦੀ ਕਸਟਡੀ ਦੇਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਅਰੁਣ ਕੁਮਾਰ ਤਿਆਗੀ ਦੀ ਡਿਵੀਜ਼ਨ ਬੈਂਚ ਨੇ ਪੁਲਿਸ ਨੂੰ 28 ਸਾਲਾ ਲੜਕੇ ਦੇ ਖਿਲਾਫ ਕਾਨੂੰਨ ਦੇ ਅਨੁਸਾਰ ਉਚਿਤ ਕਾਰਵਾਈ ਕਰਨ ਦੀ ਇਜਾਜ਼ਤ ਵੀ ਦਿੱਤੀ ਹੈ। ਇਸ ਦੇ ਨਾਲ ਹੀ ਕਿਹਾ ਕਿ ਮਾਮਲਿਆਂ ਦੇ ਤੱਥ ਅਤੇ ਪ੍ਰਸਥਿਤੀਆਂ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇ।

ਹਾਈਕੋਰਟ ਵਲੋਂ ਐੱਸਐੱਸਪੀ ਚੰਡੀਗੜ੍ਹ ਨੂੰ ਨਬਾਲਗ ਕੁੜੀ ਦੀ ਕਸਟਡੀ ਲੈਣ ਦੇ ਨਿਰਦੇਸ਼

ਪ੍ਰੇਮੀ ਜੋੜੇ ਨੇ ਆਪਣੇ ਜੀਵਨ ਅਤੇ ਸੁਤੰਤਰਤਾ ਦੀ ਸੁਰੱਖਿਆ ਦੀ ਮੰਗ ਕਰਦੇ ਹੋਏ ਅਦਾਲਤ ਦਾ ਰੁਖ ਕੀਤਾ ਸੀ। ਉਨ੍ਹਾਂ ਨੇ 16 ਜੂਨ 2020 ਨੂੰ ਆਪਣੇ ਦੋਸਤ ਦੇ ਘਰ ਹਿੰਦੂ ਰੀਤੀ ਰਿਵਾਜਾਂ ਦੇ ਮੁਤਾਬਿਕ ਵਿਆਹ ਕਰ ਲਿਆ ਸੀ। ਕੁੜੀ ਨੇ ਦਾਅਵਾ ਕੀਤਾ ਕਿ ਉਸ ਦੀ ਉਮਰ ਲੱਗਭਗ ਸਾਢੇ ਸਤਾਰਾਂ ਸਾਲ ਹੈ। ਮੁੰਡੇ ਨੇ ਦਾਅਵਾ ਕੀਤਾ ਕਿ ਉਸਦੀ ਉਮਰ 28 ਸਾਲ ਹੈ ਅਤੇ ਉਨ੍ਹਾਂ ਨੇ ਆਪਣੇ ਜੀਵਨ ਤੇ ਸੁਤੰਤਰਤਾ ਦੀ ਸੁਰੱਖਿਆ ਦੇ ਲਈ ਪਟੀਸ਼ਨ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਹੈ।

ਹਾਈਕੋਰਟ ਵਲੋਂ ਐੱਸਐੱਸਪੀ ਚੰਡੀਗੜ੍ਹ ਨੂੰ ਨਬਾਲਗ ਕੁੜੀ ਦੀ ਕਸਟਡੀ ਲੈਣ ਦੇ ਨਿਰਦੇਸ਼

ਸੁਰੱਖਿਆ ਦੀ ਕੀਤੀ ਮੰਗ

ਪਟੀਸ਼ਨਰਾਂ ਨੇ ਕਿਹਾ ਕਿ ਦੋਵੇਂ ਵਿਆਹ ਤੋਂ ਬਾਅਦ ਇੱਕ ਦੂਜੇ ਨਾਲ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਆਪਣੇ ਪਰਿਵਾਰ ਵੱਲ ਜਾਣ ਦਾ ਖਤਰਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸੁਰੱਖਿਆ ਦੇ ਲਈ ਦਰਖਾਸਤ ਦਿੱਤੀ ਸੀ ਪਰ ਬਾਵਜੂਦ ਇਸ ਦੇ ਪੁਲਿਸ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰ ਰਹੀ। ਜਿਸ ਤੋਂ ਬਾਅਦ ਉਨ੍ਹਾਂ ਨੇ ਹਾਈਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਸਰਕਾਰ ਅਧੀਨ ਨਿਰਦੇਸ਼ ਦਿੱਤੇ ਜਾਣ।

ਲੜਕੀ ਦੀ ਉਮਰ ਘੱਟ

ਇਸ ਮਾਮਲੇ 'ਚ ਸਰਕਾਰੀ ਵਕੀਲ ਨੇ ਕਿਹਾ ਕਿ ਚਾਈਲਡ ਮੈਰਿਜ ਐਕਟ 2006 ਦੀ ਧਾਰਾ 2(a) ਦੇ ਤਹਿਤ ਲੜਕੀ ਦੀ ਉਮਰ ਅਠਾਰਾਂ ਸਾਲ ਤੋਂ ਘੱਟ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁੰਡਾ ਇਸ ਨਾਬਾਲਿਗ ਲੜਕੀ ਦੀ ਕਸਟਡੀ ਦਾ ਹੱਕਦਾਰ ਨਹੀਂ ਹੈ ਅਤੇ ਚਾਈਲਡ ਮੈਰਿਜ ਐਕਟ 2006 ਦੀ ਧਾਰਾ ਨੌ ਦੇ ਤਹਿਤ ਵਿਅਕਤੀ ਦੇ ਖ਼ਿਲਾਫ਼ ਸਜ਼ਾ ਦਾ ਪ੍ਰਾਵਧਾਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁੜੀ ਨੂੰ ਉਸ ਦੀ ਦੇਖਭਾਲ ਦੇ ਲਈ ਬਾਲ ਭਲਾਈ ਕਮੇਟੀ ਦੀ ਨਿਗਰਾਨੀ ਹੇਠ ਇੱਕ ਬਾਲ ਦੇਖਭਾਲ ਸੰਸਥਾ ਵਿੱਚ ਭੇਜਣ ਦੇ ਆਦੇਸ਼ ਦਿੱਤੇ ਹਨ।

ਹਾਈਕੋਰਟ ਦੇ ਆਦੇਸ਼

ਇਸ ਪੂਰੇ ਮਾਮਲੇ 'ਚ ਤੱਥ ਅਤੇ ਹਾਲਾਤਾਂ ਨੂੰ ਵੇਖਦੇ ਹੋਏ ਹਾਈਕੋਰਟ ਵਲੋਂ 23 ਜੁਲਾਈ ਤੱਕ ਲਈ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਐੱਸਐੱਸਪੀ ਚੰਡੀਗੜ੍ਹ ਨੂੰ ਨਿਰਦੇਸ਼ ਦਿੱਤੇ ਹਨ ਕਿ ਕੁੜੀ ਨੂੰ ਕਸਟਡੀ 'ਚ ਲਿਆ ਜਾਵੇ। ਇਸ ਤੋਂ ਇਲਾਵਾ ਹਾਈਕੋਰਟ ਦਾ ਕਹਿਣਾ ਕਿ ਲੜਕੀ ਨਾਬਾਲਗ ਹੋਣ ਕਾਰਨ ਉਸ ਨੂੰ ਸੈਕਟਰ 15 ਦੇ ਆਸ਼ਿਆਨਾ 'ਚ ਰਖਿਆ ਜਾਵੇ।

ਇਹ ਵੀ ਪੜ੍ਹੋ:ਪੰਜਾਬ ਪੁਲਿਸ ਵੱਲੋਂ ਹੈਰੋਇਨ ਬਣਾਉਣ ਵਾਲੇ ਰੈਕੇਟ ਦਾ ਪਰਦਾਫ਼ਾਸ਼, 5 ਅਫ਼ਗਾਨੀ ਕਾਬੂ

ABOUT THE AUTHOR

...view details