ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਰਫਿਊ ਲਗਾਇਆ ਗਿਆ ਹੈ। ਕਰਫਿਊ ਦੇ ਦੌਰਾਨ ਲੋਕਾਂ ਨੂੰ ਲੋੜੀਂਦੀ ਚੀਜ਼ਾਂ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਚੰਡੀਗੜ੍ਹ ਵੱਲੋਂ ਵਿਸ਼ੇਸ਼ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ।
ਅਸੈਂਸ਼ੀਅਲ ਸਰਵਿਸ ਲਈ ਹੈਲਪਲਾਈਨ ਨੰਬਰ ਜਾਰੀ ਅਸੈਂਸ਼ੀਅਲ ਸਰਵਿਸ ਦੀ ਸੁਵਿਧਾ ਦੇਣ ਲਈ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਹ ਹੈਲਪਲਾਈਨ ਨੰਬਰ 155304 ਹੈ। ਚੰਡੀਗੜ੍ਹ ਵਾਸੀ ਇਸ ਨੰਬਰ ਉੱਤੇ ਫੋਨ ਕਰਕੇ ਖਾਣ-ਪੀਣ ਦੀਆਂ ਜ਼ਰੂਰੀ ਵਸਤੂਆਂ ਤੇ ਹੋਰ ਲੋੜੀਂਦੀ ਚੀਜ਼ਾਂ ਦੇ ਨਾਲ-ਨਾਲ ਏਟੀਐਮ ਦੀ ਸੁਵਿਧਾ ਵੀ ਹਾਸਲ ਕਰ ਸਕਣਗੇ।
ਹੋਰ ਪੜ੍ਹੋ :ਮੋਹਾਲੀ ’ਚ ਵੱਧ ਰੇਟ ’ਤੇ ਸੈਨੀਟਾਈਜ਼ਰ ਤੇ ਮਾਸਕ ਵੇਚਣ ਵਾਲਾ ਕੈਮਿਸਟ ਕਾਬੂ
ਇਸ ਤੋਂ ਇਲਾਵਾ ਲੋਕਾਂ ਨੂੰ ਨਗਦੀ ਲਈ ਪਰੇਸ਼ਾਨੀ ਨਾ ਹੋਵੇ ਇਸ ਲਈ ਨਗਰ ਨਿਗਮ ਵੱਲੋਂ ਤਿੰਨ ਮੋਬਾਈਲ ਵੈਨਾਂ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਹ ਵੈਨ ਚੰਡੀਗੜ੍ਹ ਦੇ ਹਰ ਸੈਕਟਰ ਵਿੱਚ ਪੁੱਜੇਗੀ ਤੇ ਲੋਕਾਂ ਨੂੰ ਏਟੀਐਮ ਦੀ ਸੁਵਿਧਾ ਦਵੇਗੀ। ਇਸ ਵੈਨ ਦਾ ਸਮਾਂ ਸਵੇਰੇ 10:30 ਤੋਂ ਦੁਪਰਿਹ 1: 30 ਵਜੇ ਤੱਕ ਹੋਵੇਗਾ। ਵੱਖ-ਵੱਖ ਸੈਕਟਰਾਂ 'ਚ ਏਟੀਐਮ ਸੁਵਿਧਾ ਦੇਣ ਵਾਲੀ ਵੈਨਾਂ ਦਾ ਸਮਾਂ ਵੱਖ-ਵੱਖ ਨਿਰਧਾਰਤ ਕੀਤਾ ਗਿਆ ਹੈ। ਇਸ ਵੈਨ ਰਾਹੀਂ ਲੋਕ ਆਂਧਰਾ ਬੈਂਕ, ਪੀਐਨਬੀ ਤੇ ਕੈਨਰਾ ਬੈਂਕ ਦੀਆਂ ਸੁਵਿਧਾਵਾਂ ਹਾਸਲ ਕਰ ਸਕਣਗੇ।