ਚੰਡੀਗੜ੍ਹ:ਸੋਸ਼ਲ ਮੀਡੀਆ ‘ਤੇ ਹਾਦਸੇ ਦੀ ਸ਼ਿਕਾਰ ਹੋਈ ਇੱਕ ਜੀਪ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੈਕੇ ਲੋਕਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਪ੍ਰਤੀਕਿਰਿਆਵਾਂ ਵੀ ਕੀਤੀਆਂ ਜਾ ਰਹੀਆਂ ਹਨ।
ਦਰਅਸਲ ਇਹ ਵੀਡੀਓ ਕਿਸੇ ਪਹਾੜੀ ਇਲਾਕੇ ਦੀ ਹੈ ਜਿੱਥੇ ਕੁਝ ਮੁੰਡੇ-ਕੁੜੀਆਂ ਪਹਾੜੀ ਤੋਂ ਜੀਪ ਵਿੱਚ ਬੈਠ ਕੇ ਸਟੰਟ ਕਰਨ ਦੀ ਕੋਸ਼ਿਸ਼ ਕਰਦੇ ਵਿਖਾਈ ਦੇ ਰਹੇ ਹਨ ਪਰ ਉਹ ਸਟੰਟ ਕਰਨ ਵਿੱਚ ਸਫਲ ਨਾ ਹੋ ਸਕੇ ਅਤੇ ਉਨ੍ਹਾਂ ਦੀ ਜੀਪ ਰਸਤੇ ਵਿੱਚ ਹੀ ਪਲਟ ਗਈ।