ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ (rain) ਕਾਰਨ ਜਨ-ਜੀਵਨ ਬਹੁਤ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋ ਰਿਹਾ ਹੈ। ਮੀਂਹ (rain) ਪੈਣ ਨਾਲ ਜਿੱਥੇ ਪਿੰਡਾਂ ਸ਼ਹਿਰਾਂ ਵਿੱਚ ਪਾਣੀ ਜਮਾ ਹੋ ਗਿਆ ਹੈ, ਉੱਥੇ ਹੀ ਪਾਣੀ ਜਮਾ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਹਨ। ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਤਾਪਮਾਨ ਵੀ ਭਾਰੀ ਗਿਰਾਵਟ (The temperature also dropped drastically) ਆਈ ਹੈ। ਜਿਸ ਕਰਕੇ ਮੌਸਮ ਵਿੱਚ ਹੋਰ ਠੰਡ ਹੋ ਗਈ ਹੈ।
ਸਬਜੀ ਹੋਈ ਮਹਿੰਗੀ
ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਮੀਂਹ ਕਾਰਨ ਮੰਡੀ ਵਿੱਚ ਸਬਜੀਆਂ ਅਤੇ ਫਲ ਆਦਿ ਨਹੀਂ ਪਹੁੰਚ ਰਹੇ। ਜਿਸ ਕਰਕੇ ਮਾਰਕੀਟ ਵਿੱਚ ਮਹਿੰਗਾਈ ਵੱਧ ਗਈ ਹੈ ਅਤੇ ਵੱਧ ਰਹੀ ਮਹਿੰਗਾਈ ਕਰਕੇ ਲੋਕ ਕਾਫ਼ੀ ਪ੍ਰੇਸ਼ਾਨ ਹਨ।
ਪਿਛਲੇ ਤਿੰਨਾਂ ਦਿਨਾਂ ਪੈ ਰਹੇ ਮੀਂਹ ਕਾਰਨ ਖੇਤ ਵਿੱਚ ਖੜ੍ਹੀ ਕਣਕ ਦੀ ਫਸਲ ਨੂੰ ਕਾਫ਼ੀ ਲਾਭ ਹੋ ਰਿਹਾ ਹੈ। ਮੀਂਹ ਕਾਰਨ ਕਣਕ ਦੀ ਫਸਲ ਨੂੰ ਬਿਮਾਰੀਆਂ ਤੋਂ ਵੱਡੀ ਰਾਹਤ ਮਿਲ ਰਹੀ ਹੈ। ਜਿਸ ਕਰਕੇ ਕਿਸਾਨ ਨੂੰ ਫਸਲ ‘ਤੇ ਸਪਰੇਅ ਦੀ ਲੋੜ ਨਹੀਂ ਪਵੇਗੀ, ਪਰ ਜੇਕਰ ਕਣਕ ਨੂੰ ਪਹਿਲਾਂ ਪਾਣੀ ਲੱਗਾ ਹੋਇਆ ਤਾਂ ਇਸ ਨਾਲ ਕਣਕ ਖ਼ਰਾਬ ਵੀ ਹੋ ਸਕਦੀ ਹੈ, ਜਿਸ ਨਾਲ ਝਾੜ ’ਤੇ ਅਸਰ ਪਵੇਗਾ।